ਅਮਿਤਾਭ ਬੱਚਨ ਦੇ ਕੋ-ਸਟਾਰ ਦਾ ਕ+ਤ+ਲ, ਅਰਧ ਨੰਗੀ ਮਿਲੀ ਲਾ+ਸ਼
ਵੀਓਪੀ ਬਿਊਰੋ – ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੇ ਕੋ-ਸਟਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਅਮਿਤਾਭ ਬੱਚਨ ਦੀ ਫਿਲਮ “ਝੁੰਡ” ਵਿੱਚ ਨਜ਼ਰ ਆਏ ਅਦਾਕਾਰ ਪ੍ਰਿਯਾਂਸ਼ੂ ਠਾਕੁਰ ਉਰਫ਼ ਬਾਬੂ ਰਵੀ ਸਿੰਘ ਛੇਤਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਪ੍ਰਿਯਾਂਸ਼ੂ ਅਤੇ ਉਸਦਾ ਦੋਸਤ ਧਰੁਵ ਲਾਲ ਬਹਾਦੁਰ ਸਾਹੂ ਨਾਗਪੁਰ ਦੇ ਓਮਸਾਈ ਨਗਰ ਵਿੱਚ ਸ਼ਰਾਬ ਪੀ ਰਹੇ ਸਨ। ਉਨ੍ਹਾਂ ਵਿਚਕਾਰ ਝਗੜਾ ਹੋ ਗਿਆ, ਜੋ ਲੜਾਈ ਵਿੱਚ ਬਦਲ ਗਿਆ। ਦੋਸ਼ੀ ਨੇ ਪ੍ਰਿਯਾਂਸ਼ੂ ਨੂੰ ਤਾਰਾਂ ਨਾਲ ਬੰਨ੍ਹ ਦਿੱਤਾ, ਤੇਜ਼ਧਾਰ ਹਥਿਆਰ ਨਾਲ ਉਸਦਾ ਗਲਾ ਵੱਢ ਦਿੱਤਾ ਅਤੇ ਉਸਦਾ ਚਿਹਰਾ ਪੱਥਰ ਨਾਲ ਕੁਚਲ ਦਿੱਤਾ।
ਸਥਾਨਕ ਨਿਵਾਸੀਆਂ ਨੇ ਪ੍ਰਿਯਾਂਸ਼ੂ ਨੂੰ ਅੱਧ ਨੰਗਾ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
21 ਸਾਲਾ ਪ੍ਰਿਯਾਂਸ਼ੂ ਨੇ 2022 ਦੀ ਫਿਲਮ “ਝੁੰਡ” ਵਿੱਚ ਅਮਿਤਾਭ ਬੱਚਨ ਨਾਲ ਕੰਮ ਕੀਤਾ ਸੀ, ਜਿਸਨੇ ਉਸਨੂੰ ਪਛਾਣ ਦਿਵਾਈ।







