ਹਰ ਗੱਲ ‘ਤੇ ਕਿਸਾਨਾਂ ਨੂੰ ਦੋਸ਼ ਦੇਈ ਜਾਓ, ਪਰਾਲੀ ਦਾ ਪ੍ਰਦੂਸ਼ਣ ਦਿੱਲੀ ਕਿਵੇਂ ਜਾ ਸਕਦਾ :ਜਸਟਿਸ

ਹਰ ਗੱਲ ‘ਤੇ ਕਿਸਾਨਾਂ ਨੂੰ ਦੋਸ਼ ਦੇਈ ਜਾਓ, ਪਰਾਲੀ ਦਾ ਪ੍ਰਦੂਸ਼ਣ ਦਿੱਲੀ ਕਿਵੇਂ ਜਾ ਸਕਦਾ :ਜਸਟਿਸ

Punjab, farmer, news

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ): ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਅਤੇ ਇਸ ਪਰਾਲੀ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੋਣਾ ਮੇਰੀ ਸਮਝ ਵਿਚ ਨਹੀਂ ਆਇਆ, ਕਿਉਂਕਿ ਦਿੱਲੀ ਦਾ ਕੋਈ ਵੀਂ ਹਿੱਸਾ ਪੰਜਾਬ ਨਾਲ ਨਹੀਂ ਲਗਦਾ। ਫਿਰ ਕੀ ਪੰਜਾਬ ਦੇ ਧੂਏਂ ਨੂੰ ਰਾਜਧਾਨੀ ਦਿੱਲੀ ਆਉਣ ਦਾ ਅਜਿਹਾ ਕਿਹੜਾ ਸ਼ੋਕ ਹੈ, ਜੋ ਹਰਿਆਣੇ ਨੂੰ ਛੱਡ ਇਹ ਧੂੰਆਂ ਸਿੱਧਾ ਦਿੱਲੀ ਆ ਜਾਂਦਾ ਹੈ।

ਇਹ ਵਿਚਾਰ ਗ੍ਰੀਨ ਟਿ੍ਰਬੀਊਨਲ ਦੇ ਜਸਟਿਸ ਸੁਧੀਰ ਅਗਰਵਲ ਨੇ ਪ੍ਰਦੂਸ਼ਣ ਜਾਣਕਾਰੀ ਸਭਾ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮੈਨੂੰ ਪਰਾਲੀ ਬਾਰੇ ਬਹੁਤੀ ਜਾਣਕਾਰ ਨਹੀਂ ਸੀ, ਜਦੋਂ ਪਤਾ ਲਗਿਆ ਕਿ ਪਰਾਲੀ ਨਾਲ ਪ੍ਰਦੂਸ਼ਣ ਬਹੁਤ ਹੁੰਦਾ ਹੈ, ਤਾਂ ਮੈ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪਰਾਲੀ ਦੇ ਪ੍ਰਦੂਸ਼ਣ ਦੀ ਮੁਸ਼ਕਲ 10-15 ਸਾਲ ਪਹਿਲਾਂ ਨਹੀਂ ਹੁੰਦੀ ਸੀ ਜੋ ਬੀਤੇ ਦੀ ਗੱਲ ਹੈ। ਪਰ ਹਰ ਗੱਲ ’ਤੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ, ਕਿਉਂਕਿ ਦਿੱਲੀ ਦਾ ਬਾਰਡਰ ਪੰਜਾਬ ਨਾਲ ਕੀਤੇ ਵੀਂ ਨਹੀਂ ਲਗਦਾ।

ਜਦੋਂ ਕਿ ਤਿੰਨ ਚੋਥਾਈ ਹਿੱਸਾ ਹਰਿਆਣਾ, ਬਾਕੀ ਯੂ ਪੀ ਅਤੇ ਥੋੜਾ ਜਿਹਾ ਰਾਜਸਥਾਨ ਕਵਰ ਕਰਦਾ ਹੈ। ਜਦੋਂ ਕਿ ਪੰਜਾਬ ਹਰਿਆਣੇ ਤੋਂ ਨੋਰਥ ਸਾਈਡ ਤੇ ਹੈ ਅਤੇ ਇਲਜਾਮ ਇਹ ਲਾਇਆ ਜਾਂਦਾ ਹੈ ਕਿ ਜੋ ਪੰਜਾਬ ਵਿਚਲੀ ਪਰਾਲੀ ਦਾ ਧੁਆਂ ਹੈ, ਉਸ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੁੰਦਾ ਹੈ। ਪੰਜਾਬ ਦੇ ਧੂਏਂ ਨੂੰ ਦਿੱਲੀ ਜਾਣ ਲਈ ਹਵਾ ਦਾ ਰੁਖ ਉਤਰ ਦੱਖਣ ਹੋਣਾ ਚਾਹੀਦਾ ਹੈ, ਜੋ ਮਾਹਰਾਂ ਮੁਤਾਬਕ ਬਹੁਤ ਘੱਟ ਹੁੰਦਾ ਹੈ, ਜਦੋ ਇਸ ਦਿਸ਼ਾ ਵਲ ਹਵਾ ਚਲਦੀ ਹੀ ਨਹੀਂ ਤਾਂ ਫਿਰ ਪੰਜਾਬ ਦਾ ਧੁਆਂ ਦਿੱਲੀ ਕਿਵੇਂ ਚਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ੇਕਰ ਪੰਜਾਬ ਦੀ ਪਰਾਲੀ ਨਾਲ ਦਿੱਲੀ ਵਿਚ ਬਹੁਤ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਫਿਰ ਹਰਿਆਣੇ ਨੂੰ ਤਾਂ ਡਬਲ ਮਾਰ ਪੈਣ ਕਰ ਕੇ ਇਸ ਤੋਂ ਵੀ ਬੁਰਾ ਹਾਲ ਹੋਣਾ ਚਾਹੀਦਾ ਹੈ, ਪਰ ਅਜਿਹਾ ਨਹੀਂ ਹੁੰਦਾ।

ਉਨ੍ਹਾਂ ਦੱਸਿਆ ਕਿ ਜੋ ਦਿੱਲੀ ਦੀ ਹਵਾ ਟੈਸਟਿੰਗ ਰਿਪੋਰਟ(ਵਾਈਟ ਫਿਲਟਰ) ਲਗਾ ਕੇ ਸਾਹਮਣੇ ਆਈ ਹੈ, ਉਸ ਵਿੱਚ ਤੇਲ ਅਤੇ ਮੁਗਲੈਲ ਦੀ ਮਾਤਰਾ ਜ਼ਿਆਦਾ ਹੈ, ਲੇਕਿਨ ਪਰਾਲੀ ਬਾਈਉ ਡਿਗ੍ਰੇਟਿਵ ਐਟਿਮ ਹੈ, ਇਸ ਵਿਚ ਤੇਲ ਅਤੇ ਗਰੀਸ ਦੀ ਮਾਤਰਾ ਲਗਭਗ ਨਾ ਦੇ ਬਰਾਬਰ ਹੁੰਦੀ ਹੈ, ਦਿੱਲੀ ਦੇ ਪ੍ਰਦੂਸ਼ਣ ਵਿਚ ਤੇਲ ਅਤੇ ਮੁਗਲੈਲ ਵਾਲਾ ਪ੍ਰਦੂਸ਼ਣ ਕਿਥੋਂ ਹੁੰਦਾ ਹੈ, ਇਹ ਸਮੱਸਿਆ ਦਿੱਲੀ ਦੀ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਲਈ ਕਿਸ਼ਾਨਾਂ ਤੇ ਪਰਚੇ ਕਰਨੇ, ਜੇਲ ਭੇਜਣਾ, ਜੁਰਮਾਨੇ ਕਰਨੇ ਕਿਸਾਨਾਂ ਨਾਲ ਅਨਿਆਏ ਹੈ, ਜੋ ਨਹੀਂ ਹੋਣਾ ਚਾਹੀਦਾ ’ਤੇ ਇਸ ਦੀ ਘੋਖ ਹੋਣੀ ਚਾਹੀਦੀ ਹੈ, ਇਸ ਵਿਚ ਸਿਆਸੀ ਗੜਬੜੀ ਜ਼ਿਆਦਾ ਨਜ਼ਰ ਆ ਰਹੀਂ ਹੈ।

error: Content is protected !!