“ਆਪਰੇਸ਼ਨ ਬਲੂ ਸਟਾਰ ਬਹੁਤ ਵੱਡੀ ਗਲਤੀ, ਪ੍ਰਧਾਨ ਮੰਤਰੀ ਨੇ ਜਾਨ ਦੇ ਕੇ ਚੁਕਾਈ ਕੀਮਤ”
ਕਸੌਲੀ (ਵੀਓਪੀ ਬਿਊਰੋ): ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ 1984 ਦੇ ਆਪ੍ਰੇਸ਼ਨ ਬਲੂ ਸਟਾਰ ਨੂੰ “ਵੱਡੀ ਗਲਤੀ” ਕਿਹਾ ਹੈ, ਜਿਸ ਕਾਰਨ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਾਨ ਗਈ ਸੀ। ਉਨ੍ਹਾਂ ਨੇ ਇਹ ਬਿਆਨ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਪ੍ਰਸਿੱਧ ਖੁਸ਼ਵੰਤ ਸਿੰਘ ਸਾਹਿਤ ਉਤਸਵ ਦੌਰਾਨ ਇੱਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ।







