ਗਾਇਕ ਖਾਨ ਸਾਬ੍ਹ ਦੇ ਪਿਤਾ ਸਪੁਰਦ-ਏ-ਖਾਕ
Khan saab father death

ਵੀਓਪੀ ਬਿਊਰੋ – ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਨੂੰ ਅੱਜ ਸਪੁਰਦ-ਏ-ਖਾਕ ਕਰ ਦਿੱਤਾ ਗਿਆ। “ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ, ਇਕਬਾਲ ਮੁਹੰਮਦ (ਉਮਰ 67 ਸਾਲ), ਨੂੰ ਅੱਜ (14 ਅਕਤੂਬਰ) ਦੁਪਹਿਰ ਨਮਾਜ਼ ਤੋਂ ਬਾਅਦ ਸਪੁਰਦ-ਏ-ਖਾਕ ਦਿੱਤਾ ਗਿਆ। ਉਨ੍ਹਾਂ ਦੀ ਦੇਹ ਖਾਨ ਸਾਬ ਦੇ ਜੱਦੀ ਪਿੰਡ, ਭੰਡਾਲ ਦੋਨਾ (ਕਪੂਰਥਲਾ) ਲਿਆਂਦੀ ਗਈ।






