ਕਾਲਜ ਭੇਜੇ ਮਾਂ ਦੇ ਪੁੱਤਾਂ ਨੇ ਕੁੜੀਆਂ ਦੀ ਬਣਾ ਲਈ ਅਸ਼ਲੀਲ ਵੀਡੀਓ, ਭੇਜੇ ਜੇਲ੍ਹ

ਕਾਲਜ ਭੇਜੇ ਮਾਂ ਦੇ ਪੁੱਤਾਂ ਨੇ ਕੁੜੀਆਂ ਦੀ ਬਣਾ ਲਈ ਅਸ਼ਲੀਲ ਵੀਡੀਓ, ਭੇਜੇ ਜੇਲ੍ਹ

 

MP, video viral

ਵੀਓਪੀ ਬਿਊਰੋ – ਮੱਧ ਪ੍ਰਦੇਸ਼ ਵਿੱਚ ਇੱਕ ਜਗ੍ਹਾ ਨੌਜਵਾਨਾਂ ਦੀ ਹਰਕਤ ਨੇ ਘਰਦਿਆਂ ਉੱਤੇ ਵੀ ਕਲੰਕ ਮੜ ਦਿੱਤਾ ਹੈ। ਕਾਲਜ ਪੜ੍ਹਨ ਭੇਜੇ ਨੌਜਵਾਨਾਂ ਨੇ ਅਜਿਹੀ ਹਰਕਤ ਕੀਤੀ ਜਿਸ ਨਾਲ ਪੂਰੇ ਸੂਬੇ ਵਿੱਚ ਨਿਖੇਧੀ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਇੱਕ ਸਰਕਾਰੀ ਕਾਲਜ ਯੁਵਕ ਮੇਲੇ ਵਿੱਚ ਕੱਪੜੇ ਬਦਲਦੀਆਂ ਵਿਦਿਆਰਥਣਾਂ ਦੀ ਵੀਡੀਓਗ੍ਰਾਫੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਚਾਰ ਮੁੰਡੇ ਇੱਕ ਕਮਰੇ ਦੇ ਬਾਹਰ ਇਕੱਠੇ ਹੋਏ, ਇੱਕ ਦੂਜੇ ਦੇ ਮੋਢਿਆਂ ‘ਤੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਹਨ।

ਬੁੱਧਵਾਰ ਨੂੰ ਭਾਨਪੁਰਾ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਮਿਲੀ ਕਿ ਕਾਲਜ ਦੇ ਯੁਵਕ ਮੇਲੇ ਦੌਰਾਨ ਕੱਪੜੇ ਬਦਲਦੇ ਸਮੇਂ ਵਿਦਿਆਰਥਣਾਂ ਗੁਪਤ ਰੂਪ ਵਿੱਚ ਆਪਣੀ ਵੀਡੀਓਗ੍ਰਾਫੀ ਕਰ ਰਹੀਆਂ ਸਨ। ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ। ਭਾਨਪੁਰਾ ਪੁਲਿਸ ਸਟੇਸ਼ਨ ਇੰਚਾਰਜ ਦੇ ਅਨੁਸਾਰ, ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 77 ਅਤੇ ਧਾਰਾ 3(5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

 

error: Content is protected !!