ਧਨਤੇਰਸ ‘ਤੇ ਗਾਹਕਾਂ ਦੀ ਉਡੀਕ ਕਰਦੇ ਸੁਨਿਆਰੇ ਦੇ ਮੱਥੇ ‘ਤੇ ਮੁਲਜ਼ਮ ਨੇ ਆ ਰੱਖਿਆ ਪਿ+ਸਤੌਲ

ਧਨਤੇਰਸ ‘ਤੇ ਗਾਹਕਾਂ ਦੀ ਉਡੀਕ ਕਰਦੇ ਸੁਨਿਆਰੇ ਦੇ ਮੱਥੇ ‘ਤੇ ਮੁਲਜ਼ਮ ਨੇ ਆ ਰੱਖਿਆ ਪਿ+ਸਤੌਲ

Punjab amritsar news

ਵੀਓਪੀ ਬਿਊਰੋ – ਪੰਜਾਬ ਵਿੱਚ ਆਏ ਦਿਨ ਅਪਰਾਧਿਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਹੁਣ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਵਪਾਰੀਆ ਵਿੱਚ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ। ਦਰਅਸਲ ਇੱਕ ਸੁਨਿਆਰੇ ਦੀ ਦੁਕਾਨ ਤੇ ਇੱਕ ਨੌਜਵਾਨ ਨੇ ਆ ਕੇ ਉਸਦੇ ਮੱਥੇ ‘ਤੇ ਪਿਸਤੌਲ ਰੱਖ ਦਿੱਤਾ ਤੇ ਉਸਨੂੰ ਧਮਕੀਆਂ ਦੇਣ ਲੱਗਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ

 ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਖੇਤਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਮੁਲਜ਼ਮ ਨੇ ਸੁਨਿਆਰੇ ਦੀ ਦੁਕਾਨ ’ਤੇ ਦਾਖਲ ਹੋ ਕੇ ਉਸਦੇ ਮੱਥੇ ’ਤੇ ਪਿਸਤੌਲ ਤਾਣ ਦਿੱਤੀ। ਇਹ ਸਾਰੀ ਘਟਨਾ ਦੁਕਾਨ ’ਤੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ।

ਪੀੜਤ ਸੁਨਿਆਰਾ ਵਿਨੈ ਨੇ ਦੱਸਿਆ ਕਿ ਉਸਦਾ ਕਿਸੇ ਲੜਕੀ ਨਾਲ ਪੈਸਿਆਂ ਦਾ ਲੈਣ–ਦੇਣ ਸੀ ਅਤੇ ਉਹ ਲੜਕੀ ਖੁਦ ਪੈਸੇ ਵਾਪਸ ਕਰਨ ਲਈ ਉਸਦੀ ਦੁਕਾਨ ’ਤੇ ਆਉਂਦੀ ਪਰ ਇਸ ਤੋਂ ਪਹਿਲਾਂ ਹੀ ਉਸ ਲੜਕੀ ਦਾ ਭਰਾ ਉੱਥੇ ਆ ਗਿਆ ਤੇ ਬਿਨਾਂ ਕਿਸੇ ਗੱਲਬਾਤ ਦੇ ਗਾਲਾਂ ਕੱਢਣ ਅਤੇ ਧਮਕਾਉਣ ਲੱਗ ਪਿਆ।

ਘਟਨਾ ਤੋਂ ਬਾਅਦ ਵਿਨੈ ਨੇ ਤੁਰੰਤ ਦੁਕਾਨ ਬੰਦ ਕੀਤੀ ਅਤੇ 112 ਨੰਬਰ ’ਤੇ ਪੁਲਿਸ ਨੂੰ ਸੂਚਿਤ ਕੀਤਾ। ਉਸਨੇ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਦੀ ਜਾਣਕਾਰੀ ਮਿਲਣ ਉੱਪਰ ਏਐਸਆਈ ਵਰਸ਼ਾ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਕਾਲ ਮਿਲਣ ਉੱਪਰ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ CCTV ਫੁਟੇਜ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

error: Content is protected !!