ਦੀਵਾਲੀ ਤੋਂ ਪਹਿਲਾਂ ਭਾਰਤੀ ਕ੍ਰਿਕਟ ਪ੍ਰੇਮੀ ਉਦਾਸ, ਭਾਰਤ ਦੀ ਆਸਟ੍ਰੇਲੀਆ ਹੱਥੋਂ ਹਾਰ

Cricket news
ਵੀਓਪੀ ਬਿਊਰੋ – ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਦੀਵਾਲੀ ਤੋਂ ਪਹਿਲਾਂ ਉਦਾਸੀ ਵਾਲੀ ਖਬਰ ਸਾਹਮਣੇ ਆਈ, ਭਾਰਤੀ ਟੀਮ ਆਸਟ੍ਰੇਲੀਆ ਦੌਰੇ ਦਾ ਪਹਿਲਾ ਵਨਡੇ 7 ਵਿਕਟਾਂ ਨਾਲ ਹਾਰ ਗਈ ਹੈ। ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ।
ਭਾਰਤ ਬਨਾਮ ਆਸਟ੍ਰੇਲੀਆ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਐਤਵਾਰ, 19 ਅਕਤੂਬਰ ਨੂੰ ਪਰਥ ਵਿੱਚ ਖੇਡਿਆ ਗਿਆ। ਮੀਂਹ ਨੇ ਮੈਚ ਵਿੱਚ ਵਿਘਨ ਪਾਇਆ, ਜਿਸ ਕਾਰਨ ਟੀਮ ਇੰਡੀਆ ਨੂੰ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਮੈਚ 7 ਵਿਕਟਾਂ ਨਾਲ ਜਿੱਤਿਆ, ਜਿਸ ਨਾਲ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣ ਗਈ।
ਇਸ ਮੈਚ ਵਿੱਚ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਰੋਹਿਤ ਸ਼ਰਮਾ 8 ਦੌੜਾਂ ਬਣਾ ਕੇ ਆਊਟ ਹੋ ਗਏ, ਅਤੇ ਵਿਰਾਟ ਕੋਹਲੀ ਬਿਨਾਂ ਕੋਈ ਸਕੋਰ ਬਣਾਏ ਆਊਟ ਹੋ ਗਏ। ਕਪਤਾਨ ਸ਼ੁਭਮਨ ਗਿੱਲ ਨੇ ਵੀ ਨਿਰਾਸ਼ ਕੀਤਾ।

