ਘਰਵਾਲੀ ਦੀ ਮੌ+ਤ ਤੋਂ ਬਾਅਦ ਡਿਪਰੈਸ਼ਨ ‘ਚ ਚਲਾ ਗਿਆ ਪਤੀ, ਵੀਡੀਓ ਬਣਾ ਕੇ ਕਰ ਲਈ ਖੁ+ਦਕੁ+ਸ਼ੀ
ਵੀਓਪੀ ਬਿਊਰੋ – ਜਲਾਲਾਬਾਦ ਵਿੱਚ ਇੱਕ ਸ਼ਖਸ ਨੇ ਪਰੇਸ਼ਾਨ ਹੋ ਕੇ ਖੁਦਕੁ+ਸ਼ੀ ਕਰ ਲਈ। ਖੁਦਕੁ+ਸ਼ੀ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਬਣਾਈ। ਮਾਮਲਾ ਸਾਹਮਣੇ ਆਇਆ ਤਾਂ ਘਰਵਾਲਿਆਂ ਦੇ ਹੋਸ਼ ਉੱਡ ਗਏ।

ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਦਸ਼ਮੇਸ਼ ਨਗਰੀ ਵਾਟਰ ਵਰਕਸ ਨੰਬਰ ਚਾਰ ਵਿਖੇ ਇੱਕ ਸ਼ਖਸ ਵੱਲੋਂ ਵੀਡੀਓ ਬਣਾ ਕੇ ਸਲਫਾਸ ਖਾ ਕੇ ਆਤਮ ਹੱ+ਤਿਆ ਕਰ ਲਈ ਗਈ। ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ ਅਤੇ ਆਰੋਪ ਲਗਾਉਂਦੇ ਹੋਏ ਵੀਡੀਓ ਦੇ ਵਿੱਚ ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਇੱਕ ਲੋਕਲ ਨਰਸ ਦੇ ਕੋਲ ਡਿਲੀਵਰੀ ਦੌਰਾਨ ਕੇਸ ਵਿਗੜ ਗਿਆ ਅਤੇ ਉਸਦੀ ਮੌ+ਤ ਹੋ ਗਈ।
ਵੀਡੀਓ ਵਿੱਚ ਉਸ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਹ ਡਿਪਰੈਸ਼ਨ ‘ਚ ਹੈ ਇਸ ਦੌਰਾਨ ਇਸ ਨੌਜਵਾਨ ਨੇ ਹੋਰ ਵੀ ਕਈ ਲੋਕਾਂ ਤੇ ਆਰੋਪ ਲਗਾਏ ਅਤੇ ਆਤਮ ਹੱਤਿਆ ਕਰ ਲਈ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਮਾਰਚਰੀ ਦੇ ਵਿੱਚ ਫਾਜ਼ਿਲਕਾ ਰਖਵਾ ਦਿੱਤਾ ਹੈ ਅਤੇ ਇਸਦੀ ਸ਼ਿਕਾਇਤ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਕਰਵਾਈ ਗਈ ਹੈ।





