ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ, ਕਿਹਾ- ਵਾਤਾਵਰਨ ਦਾ ਖਿਆਲ ਰੱਖਣਾ
ਵੀਓਪੀ ਬਿਊਰੋ- ਦੀਵਾਲੀ ਮੌਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਵਧਾਈਆ ਦਿੱਤੀਆਂ ਹਨ। ਇਸ ਦੌਰਾਨ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆ ਵਧਾਈ ਦਿੰਦੇ ਹੋਏ ਕਿਹਾ ਕਿ ਲੋਕ ਇਸ ਵਾਰ ਸੁਰੱਖਿਅਤ ਅਤੇ ਵਾਤਾਵਰਨ ਦੇ ਅਨੁਕੂਲ ਹੀ ਦੀਵਾਲੀ ਮਨਾਉਣ।
ਉਹਨਾਂ ਦਾ ਭਾਵ ਹੈ ਕਿ ਲੋਕ ਗਰੀਨ ਦੀਵਾਲੀ ਨੂੰ ਪਹਿਲ ਕਰਨ ਤੇ ਪਟਾਕਿਆਂ ਤੋਂ ਪਰਹੇਜ ਕਰਨ ਤਾਂ ਜੋ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ ਕਿਉਂਕਿ ਦਿੱਲੀ ਵਰਗੇ ਸ਼ਹਿਰਾਂ ਵਿੱਚ ਜੋ ਕਿ ਦੇਸ਼ ਦੀ ਰਾਜਧਾਨੀ ਹਨ ਪ੍ਰਦੂਸ਼ਣ ਸਿਖਰਾਂ ‘ਤੇ ਹੈ ਅਤੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ।
ਸੁਪਰੀਮ ਕੋਰਟ ਨੂੰ ਵੀ ਪਟਾਕਿਆਂ ਲਈ ਸਪੈਸ਼ਲ ਹਦਾਇਤਾਂ ਜਾਰੀ ਕਰਨੀਆਂ ਪੈਂਦੀਆਂ ਨੇ ਅਤੇ ਸਰਕਾਰਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਵੱਡੇ ਸ਼ਹਿਰਾਂ ਵਿੱਚ ਐਲਾਨ ਕੀਤਾ ਜਾਂਦਾ ਹੈ ਕਿ ਇਸ ਵਾਰ ਦਿਵਾਲੀ ਮੌਕੇ ਸਿਰਫ ਦੋ ਘੰਟੇ ਲਈ ਜਾਂ ਇੱਕ ਘੰਟੇ ਲਈ ਹੀ ਪਟਾਕੇ ਚਲਾਏ ਜਾਣ ਅਤੇ ਜ਼ਿਆਦਾਕਰ ਗਰੀਨ ਦਿਵਾਲੀ ਨੂੰ ਹੀ ਪ੍ਰਮੋਟ ਕੀਤਾ ਜਾਵੇ।
ਇਹ ਸਾਰੇ ਵਿਚਕਾਰ ਹੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ਵਾਸੀਆਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀ ਆ ਕੇ ਕਿਹਾ ਕਿ ਇਸ ਵਾਰ ਦਿਵਾਲੀ ਸੁਰੱਖਿਅਤ ਮਨਾਈ ਜਾਵੇ ਕਿਸੇ ਨੂੰ ਨੁਕਸਾਨ ਨਾ ਹੋਵੇ ਅਵਾਰਾ ਪਸ਼ੂ ਅਵਾਰਾ ਕੁੱਤਿਆਂ ਨੂੰ ਨੁਕਸਾਨ ਨਾ ਪਹੁੰਚੇ।
ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚੇ ਇਸ ਲਈ ਸੁਰੱਖਿਤ ਅਤੇ ਵਾਤਾਵਰਣ ਅਨੁਕੂਲ ਹੀ ਦਿਵਾਲੀ ਮਨਾਈ ਜਾਵੇ, ਇਸ ਦੇ ਨਾਲ ਉਹਨਾਂ ਨੇ ਦੇਸ਼ ਵਾਸੀਆਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ।


