ਬੰਦੀ ਛੋੜ ਦਿਵਸ; ਗੁਰੂ ਘਰਾਂ ‘ਚ ਨਤਮਸਤਕ ਹੋ ਰਹੀ ਸੰਗਤ

ਵੀਓਪੀ ਬਿਊਰੋ – ਦੇਸ਼ ਭਰ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆ ਰੌਣਕਾਂ ਨੇ ਪਰ ਇਸ ਵਾਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਸੰਗਤ ਵਿੱਚ ਕਾਫੀ ਦੁਚਿੱਤੀ ਬਣੀ ਹੋਈ ਸੀ ਕਿਉਂਕਿ ਕਈ ਲੋਕਾਂ ਨੇ ਤਾਂ ਦੀਵਾਲੀ 20 ਅਕਤੂਬਰ ਦੀ ਮਨਾਈ ਹੈ ਅਤੇ ਕਈ ਲੋਕ ਦੀਵਾਲੀ 21 ਤਰੀਕ ਦੀ ਮਨਾ ਰਹੇ ਹਨ।
ਇਸੇ ਦੁਚਿੱਤਾ ਨੂੰ ਦੂਰ ਕਰਦੇ ਹੋਏ ਪਿਛਲੇ ਦਿਨੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਇਸ ਵਾਰ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ ਜਾ ਰਿਹਾ।
ਇਸੇ ਨੂੰ ਲੈ ਕੇ ਅੱਜ ਤੜਕਸਾਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਮੰਗ ਰਹੀ ਹੈ। ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁੰਦਰ ਦੀਪਮਾਲਾ ਦੇਖਣ ਨੂੰ ਮਿਲੇਗੀ, ਇਸ ਦੌਰਾਨ ਆਤਿਸ਼ਵਾਈ ਦਾ ਵੀ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲੇਗਾ।
ਉਥੇ ਹੀ ਦਰਬਾਰ ਸਾਹਿਬ ਤੇ ਪਰਿਕਰਮਾ ਵਿੱਚ ਸੁੰਦਰ ਲਾਈਟਿੰਗ ਕੀਤੀ ਹੋਈ ਹੈ ਅਤੇ ਦਰਬਾਰ ਸਾਹਿਬ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ। ਇਸ ਤੋਂ ਇਲਾਵਾ ਵੀ ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤਾਂ ਗੁਰੂ ਘਰਾਂ ਵਿੱਚ ਸਵੇਰੇ ਤੋਂ ਹੀ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰ ਰਹੀਆਂ ਨੇ ਅਤੇ ਬੰਦੀ ਛੋੜ ਦਿਵਸ ਮੌਕੇ ਗੁਰੂ ਘਰ ਮੱਥਾ ਟੇਕ ਕੇ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ।
ਹੈ ਅਤੇ ਕਈ ਲੋਕ ਦਿਵਾਲੀ 21 ਤਰੀਕ ਦੀ ਮਨਾ ਰਹੇ ਨੇ ਇਸੇ ਦੁਚਿੱਤਾ ਨੂੰ ਦੂਰ ਕਰਦੇ ਹੋਏ ਪਿਛਲੇ ਦਿਨੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕੀਤਾ ਸੀ ਕਿ ਇਸ ਵਾਰ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਬਣਾਇਆ ਜਾ ਰਿਹਾ ਇਸੇ ਨੂੰ ਲੈ ਕੇ ਅੱਜ ਤਰਕ ਸਾਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਮੰਗ ਰਹੀ ਹੈ। ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁੰਦਰ ਦੀਪ ਮਾਲਾ ਦੇਖਣ ਨੂੰ ਮਿਲੇਗੀ ਇਸ ਦੌਰਾਨ ਆਤਿਸ਼ਵਾਈ ਦਾ ਵੀ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲੇਗਾ ਉਸਤੇ ਹੀ ਦਰਬਾਰ ਸਾਹਿਬ ਤੇ ਪਰਿਕਰਮਾ ਵਿੱਚ ਸੁੰਦਰ ਲਾਈਟਿੰਗ ਕੀਤੀ ਹੋਈ ਹੈ ਅਤੇ ਦਰਬਾਰ ਸਾਹਿਬ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ। ਇਸ ਤੋਂ ਇਲਾਵਾ ਵੀ ਦੇਸ਼ ਵਿਦੇਸ਼ ਵਿੱਚ ਵੱਸਦੀ ਹ ਸਿੱਖ ਸੰਗਤਾਂ ਗੁਰੂ ਘਰਾਂ ਵਿੱਚ ਸਵੇਰੇ ਤੋਂ ਹੀ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰ ਰਹੀਆਂ ਨੇ ਅਤੇ ਬੰਦੀ ਸ਼ੋਰ ਦਿਵਸ ਮੌਕੇ ਗੁਰੂ ਘਰ ਮੱਥਾ ਟੇਕ ਕੇ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ।

