ਪਾਕਿਸਤਾਨੀ ਬੱਚੇ ਨੇ ਸਕੂਲ ‘ਚ ਬ੍ਰਿਟਿਸ਼ ਬੱਚੇ ਦਾ ਚਾਕੂ ਮਾਰ ਕੇ ਕੀਤਾ ਕ+ਤ+ਲ

ਪਾਕਿਸਤਾਨੀ ਬੱਚੇ ਨੇ ਸਕੂਲ ‘ਚ ਬ੍ਰਿਟਿਸ਼ ਬੱਚੇ ਦਾ ਚਾਕੂ ਮਾਰ ਕੇ ਕੀਤਾ ਕ+ਤ+ਲ

ਲੰਡਨ (ਵੀਓਪੀ ਬਿਊਰੋ) – UK ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪਾਕਿਸਤਾਨੀ 15 ਸਾਲਾ ਸਕੂਲੀ ਬੱਚੇ ਨੇ ਆਪਣੇ ਸਹਿਪਾਠੀ ਨੂੰ ਚਾਕੂ ਮਾਰ ਦਿੱਤਾ। ਦੋਸ਼ੀ ਉਮਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਹਮਲਾ ਉੱਤਰੀ ਇੰਗਲੈਂਡ ਦੇ ਸ਼ੈਫੀਲਡ ਦੇ ਇੱਕ ਸਕੂਲ ਵਿੱਚ ਹੋਇਆ ਸੀ।

ਹਾਰਵੇ ਅਤੇ ਖਾਨ ਸ਼ੈਫੀਲਡ ਦੇ ਆਲ ਸੇਂਟਸ ਕੈਥੋਲਿਕ ਹਾਈ ਸਕੂਲ ਵਿੱਚ ਪੜ੍ਹਦੇ ਸਨ, ਜਿੱਥੇ 3 ਫਰਵਰੀ ਨੂੰ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਹਮਲਾ ਹੋਇਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਹਮਲੇ ਨੂੰ ਦੇਖਣ ਵਾਲੇ ਵਿਦਿਆਰਥੀ “ਡਰ ਅਤੇ ਘਬਰਾਹਟ” ਵਿੱਚ ਭੱਜ ਗਏ, ਅਤੇ ਕੁਝ ਨੇ ਆਪਣੇ ਆਪ ਨੂੰ ਅਲਮਾਰੀਆਂ ਵਿੱਚ ਬੰਦ ਕਰ ਲਿਆ।

ਹਾਦਸੇ ਤੋਂ ਬਾਅਦ ਮ੍ਰਿਤਕ ਦੀ ਪਰਿਵਾਰ ਨੇ ਮੁਲਜ਼ਮ ਲਈ ਸਜ਼ਾ ਦੀ ਮੰਗ ਕੀਤੀ ਸੀ, ਇਸ ਤੋਂ ਬਾਅਦ ਅਦਾਲਤ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

error: Content is protected !!