ਗੋਰੇ ਅੰਗਰੇਜ਼ ਚਲੇ ਗਏ ਹੁਣ ਇਹ ਕਾਲੇ ਅੰਗਰੇਜ਼ ਸਾਡੇ ‘ਤੇ ਅੱਤਿਆਚਾਰ ਕਰਨ ਲੱਗੇ: CM ਮਾਨ

ਗੋਰੇ ਅੰਗਰੇਜ਼ ਚਲੇ ਗਏ ਹੁਣ ਇਹ ਕਾਲੇ ਅੰਗਰੇਜ਼ ਸਾਡੇ ‘ਤੇ ਅੱਤਿਆਚਾਰ ਕਰਨ ਲੱਗੇ: CM ਮਾਨ

ਵੀਓਪੀ ਬਿਊਰੋ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ ‘ਤੇ ਹਨ। ਆਮ ਆਦਮੀ ਪਾਰਟੀ ਅੱਜ ਗੁਜਰਾਤ ਵਿੱਚ ਭਾਜਪਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਇੱਕ ਰੈਲੀ ਕੀਤੀ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਗੁਜਰਾਤ ਪਹੁੰਚੇ ਹਨ। ਰੈਲੀ ਦੌਰਾਨ, ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਇੱਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਸੁਰੇਂਦਰਨਗਰ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਕਿਸਾਨ ਦੀ ਧਰਤੀ ਪੰਜਾਬ ਤੋਂ ਹਾਂ ਅਤੇ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਨਾਲ ਦੁੱਖ ਵੰਡਾਉਣ ਆਏ ਹਾਂ। ਅੰਨਦਾਤਾ ਇਕ-ਇਕ ਦਾਣੇ ਦਾ ਹਿਸਾਬ ਲਵੇਗਾ, ‘ਲੋਕਾਂ ਨੇ ਇਕੱਠੇ ਹੋ ਕੇ ਦੇਸ਼ ਵਿਚੋਂ ਅੰਗਰੇਜ਼ਾਂ ਨੂੰ ਕੱਢਿਆ ਅਤੇ ਹੁਣ ਅੰਗਰੇਜ਼ ਚਲੇ ਗਏ ਪਰ ਹੁਣ ਕਾਲੇ ਅੰਗਰੇਜ਼ ਆ ਗਏ, ਜੋ ਕਿ ਸਾਡੇ ਅਪਣੇ ਹੀ ਸਾਡੇ ‘ਤੇ ਪਰਚੇ ਕਰਨ ਲੱਗੇ ਹਨ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ 150 ਸਾਲ ਪਹਿਲਾਂ ਗੁਜਰਾਤ ਵਿਚ ਸਰਦਾਰ ਪਟੇਲ ਦਾ ਜਨਮ ਹੋਇਆ, ਸਰਦਾਰ ਪਟੇਲ ਨੂੰ ਭਾਰਤ ਦਾ ਸ਼ੇਰ ਕਿਹਾ ਜਾਂਦਾ ਹੈ।

error: Content is protected !!