ਕਿਸ ਨੂੰ ਤਾਰੇਗਾ ਤਰਨ ਤਾਰਨ… ਸਿਆਸੀ ਪਾਰਟੀਆਂ ਦਾ ਲੱਗਾ ਜ਼ੋਰ
ਤਰਨ ਤਾਰਨ (ਵੀਓਪੀ ਬਿਊਰੋ) 11 ਨਵੰਬਰ ਨੂੰ ਤਰਨ ਤਰਨ ਜ਼ਿਮਨੀ ਚੋਣ ਦੇ ਲਈ ਵੋਟਾਂ ਪੈਣਗੀਆਂ ਅਤੇ 14 ਨਵੰਬਰ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਦੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਆਉਣਗੇ ਅਤੇ ਪਤਾ ਚੱਲੇਗਾ ਕਿ ਤਰਨ ਤਰਨ ਸੀਟ ‘ਤੇ ਕਿਸ ਦਾ ਹੱਕ ਅਤੇ ਦਾਵੇਦਾਰੀ ਹੋਵੇਗੀ। ਫਿਲਹਾਲ ਤਾਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਤੋਂ ਇਲਾਵਾ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਮੈਦਾਨ ਵਿੱਚ ਹਨ।
ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਆਪਣਾ ਦਮ ਦਿਖਾ ਰਹੇ ਨੇ ਕੁੱਲ ਮਿਲਾ ਕੇ ਦੱਸਿਆ ਜਾ ਰਿਹਾ ਹੈ ਕਿ 15 ਉਮੀਦਵਾਰ ਤਰਨ ਤਾਰਨ ਸੀਟ ਤੋਂ ਆਪਣੀ ਦਾਅਵੇਦਾਰੀ ਠੋਕ ਚੁੱਕੇ ਹਨ ਅਤੇ ਆਪਣੀ ਕਿਸਮਤ ਦਾ ਫੈਸਲਾ ਕਰ ਰਹੇ ਨੇ। ਉੱਥੇ ਹੀ ਹੁਣ ਤਰਨ ਤਰਨ ਦੇ ਵੋਟਰ ਕਿਸ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਕਿਸ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦੇਖਿਆ ਜਾਵੇ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣਾਂ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਵੀ ਪਾਰਟੀ ਇਸ ਸੀਟ ਤੋਂ ਇਲੈਕਸ਼ਨ ਜਿੱਤੇਗੀ। ਉਹ ਹੀ 2027 ਵਿੱਚ ਮਜ਼ਬੂਤੀ ਨਾਲ ਅੱਗੇ ਵਧੇਗੀ।
ਇਸ ਦੇ ਨਾਲ ਹੀ ਬਿਹਾਰ ਦੀਆਂ ਚੋਣਾਂ ਦੋ ਗੇੜਾਂ ਵਿੱਚ ਹੋਣਗੀਆਂ। ਪਹਿਲੇ ਗੇੜ ਤਹਿਤ 6 ਨਵੰਬਰ ਅਤੇ ਦੂਜੇ ਗੇੜ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਅਤੇ ਪੂਰੀ ਚੋਣ ਪ੍ਰਕਿਰਿਆ 16 ਨਵੰਬਰ ਨੂੰ ਖ਼ਤਮ ਕਰ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ 7 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀ ਜ਼ਿਮਨੀ ਚੋਣਾਂ ਹੋਣਗੀਆਂ।

