ਤਰਨ ਤਾਰਨ ਲਈ ਤੇਜ਼ ਪ੍ਰਚਾਰ, 11 ਨੂੰ ਛੁੱਟੀ ਦਾ ਐਲਾਨ

ਤਰਨ ਤਾਰਨ ਲਈ ਤੇਜ਼ ਪ੍ਰਚਾਰ, 11 ਨੂੰ ਛੁੱਟੀ ਦਾ ਐਲਾਨ

ਵੀਓਪੀ ਬਿਊਰੋ – ਤਰਨ ਤਾਰਨ ਜ਼ਿਮਨੀ ਚੋਣਾਂ ਦੇ ਲਈ ਸਿਆਸਤ ਭਖੀ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੀਆਂ ਹਨ। ਕੱਲ ਨੂੰ ਚੋਣ ਪ੍ਰਚਾਰ ਵੀ ਰੁਕ ਜਾਵੇਗਾ ਅਤੇ 11 ਨਵੰਬਰ ਨੂੰ ਇਸ ਲਈ ਵੋਟਿੰਗ ਹੋਵੇਗੀ ਅਤੇ 14 ਨਵੰਬਰ ਨੂੰ ਤਰਨ ਤਾਰਨ ਸੀਟ ਲਈ ਨਤੀਜੇ ਸਾਹਮਣੇ ਆ ਜਾਣਗੇ।

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮਜਿਸਟਰੇਟ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਸਮੂਹ ਸਰਕਾਰੀ, ਗੈਰ ਸਰਕਾਰੀ ਦਫਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਮਿਤੀ 11 ਨਵੰਬਰ 2025 ਨੂੰ ਪੇਡ ਲੀਵ ਘੋਸ਼ਿਤ ਕੀਤੀ ਗਈ ਹੈ।

 

error: Content is protected !!