ਕੂੜਾ ਸੁੱਟਣ ‘ਤੇ ਹੋਵੇਗੀ FIR, ਪੰਜਾਬ ਦੇ ਇਸ ਸ਼ਹਿਰ ‘ਚ ਸਖ਼ਤ ਹੋਏ ਨਿਯਮ

ਵੀਓਪੀ ਬਿਊਰੋ – ਭਾਰਤ ਜਿੱਥੇ ਜਿਨ੍ਹਾਂ ਹੀ ਧਾਰਮਿਕ ਦੇਸ਼ ਹੈ, ਉੱਥੇ ਹੀ ਇੱਥੇ ਲੋਕ ਜਨਤਕ ਥਾਵਾਂ ‘ਤੇ ਸਫਾਈ ਨੂੰ ਲੈ ਕੇ ਇੰਨੇ ਗੰਭੀਰ ਨਹੀਂ ਹਨ। ਹਰ ਮੋੜ-ਕੋਨੇ ‘ਤੇ ਤੁਸੀ ਦੇਖ ਸਕਦੇ ਹੋਏ ਕੂੜੇ ਦੇ ਢੇਰ। ਇਸ ਨੂੰ ਲੈ ਕੇ ਹੁਣ ਲੁਧਿਆਣਾ ਨਗਰ ਨਿਗਮ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸਵੱਛ ਸਰਵੇਖਣ ਵਿੱਚ ਸ਼ਹਿਰ ਕਾਫੀ ਪਿੱਛੇ ਰਹਿ ਗਿਆ ਹੈ ਅਤੇ ਇਸ ਕਾਰਨ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ ਨੇ ਸਖਤੀ ਵਰਤਣ ਦਾ ਐਲਾਨ ਕੀਤਾ ਹੈ।
ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇ ਨਗਰ ਨਿਗਮ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕੂੜੇ ਨੂੰ ਅੱਗ ਲਗਾਉਂਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਜੁਰਮਾਨੇ ਤੋਂ ਲੈ ਕੇ ਐਫਆਈਆਰ ਤੱਕ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੇ ਬਾਵਜੂਦ, ਕਈ ਇਲਾਕਿਆਂ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ਦੇ ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ, “ਅਸੀਂ ਵਾਰ-ਵਾਰ ਨਾਗਰਿਕਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਤੋਂ ਸਹਿਯੋਗ ਮੰਗਿਆ, ਪਰ ਉਮੀਦ ਅਨੁਸਾਰ ਸਮਰਥਨ ਨਹੀਂ ਮਿਲਿਆ।” ਹੁਣ, ਨਿਗਮ ਨੇ ਇਨਫੋਰਸਮੈਂਟ ਟੀਮਾਂ ਅਤੇ ਰਾਤ ਦੀ ਗਸ਼ਤ ਇਕਾਈਆਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਰਾਤ ਨੂੰ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਦੀ ਨਿਗਰਾਨੀ ਕਰਨਗੀਆਂ।



