MP ਰਾਜਾ ਵੜਿੰਗ ਦਾ ਹੋਰ ਵਿਵਾਦਤ ਬਿਆਨ, ਸਰਦਾਰ ਬੱਚਿਆਂ ਦਾ ਜੁੜਾ ਫੜ ਕੇ ਕਿਹਾ- ਟੂ-ਟੂ-ਟੂ, SGPC ਨੇ SSP ਨੂੰ ਦਿੱਤੀ ਸ਼ਿਕਾਇਤ

MP ਰਾਜਾ ਵੜਿੰਗ ਦਾ ਹੋਰ ਵਿਵਾਦਤ ਬਿਆਨ, ਸਰਦਾਰ ਬੱਚਿਆਂ ਦਾ ਜੁੜਾ ਫੜ ਕੇ ਕਿਹਾ- ਟੂ-ਟੂ-ਟੂ, SGPC ਨੇ SSP ਨੂੰ ਦਿੱਤੀ ਸ਼ਿਕਾਇਤ

ਵੀਓਪੀ ਬਿਊਰੋ -ਤਰਨਤਾਰਨ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਵੱਲੋਂ ਆਏ ਦਿਨ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ। ਇਹ ਜਾਣਬੁੱਝ ਕੇ ਹੋ ਰਹੇ ਜਾਂ ਫਿਰ ਅਣਜਾਣੇ ਵਿੱਚ ਇਹ ਤਾਂ ਪਤਾ ਨਹੀਂ ਪਰ ਇਹ ਵਿਵਾਦ ਕਾਂਗਰਸ ਦਾ ਵੱਡਾ ਨੁਕਸਾਨ ਕਰ ਰਹੇ ਹਨ। ਹੁਣ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੌਰਾਨ ਛੋਟੇ ਦੋ ਸਿੱਖ ਬੱਚਿਆਂ ਦੇ ਵਾਲ ਫੜੇ ਅਤੇ ਕਿਹਾ, “ਕਿੱਥੇ ਜਾ ਰਹੇ ਹੋ ਸਰਦਾਰ?” “ਟੂ-ਟੂ-ਟੂ-ਟੂ।”। ਇਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਵਿੱਚ ਰੋਸ ਵੱਧ ਗਿਆ ਹੈ। ਉੱਥੇ ਹੀ SGPC ਨੇ SSP ਨੂੰ ਸ਼ਿਕਾਇਤ ਦੇ ਰਾਜਾ ਵੜਿੰਗ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਨੂੰ ਸਿੱਖ ਧਰਮ ਵਿਰੁੱਧ ਬੇਅਦਬੀ ਦੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਅਜਿਹਾ ਕਰਕੇ ਸਿੱਖ ਮਾਣ-ਸਨਮਾਨ ਦਾ ਅਪਮਾਨ ਕੀਤਾ ਹੈ। ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ 17 ਸੈਕਿੰਡ ਦਾ ਵੀਡੀਓ ਪੋਸਟ ਕੀਤਾ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਹਾਲ ਹੀ ਵਿੱਚ ਰਾਜਾ ਵੜਿੰਗ ਨੇ ਦਲਿਤ ਭਾਈਚਾਰੇ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਉਨ੍ਹਾਂ ਦਾ ਘੋਰ ਅਪਮਾਨ ਕੀਤਾ, ਅਤੇ ਅਗਲੇ ਹੀ ਦਿਨ, ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਵੀ ਚੋਣ ਪ੍ਰਚਾਰ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਨਿਰਾਦਰ ਕੀਤਾ। ਇਹ ਸਾਰੀਆਂ ਘਟਨਾਵਾਂ ਇੱਕ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ, ਅਤੇ ਪੂਰੇ ਪੰਜਾਬ ਨੂੰ ਸੁਚੇਤ ਰਹਿਣ ਦੀ ਲੋੜ ਹੈ।

error: Content is protected !!