ਪੰਜਾਬ ਯੂਨੀਵਰਸਿਟੀ ‘ਚ ਭਖਿਆ ਮਾਹੌਲ, ਵਿਦਿਆਰਥੀ ਤੇ ਪੁਲਿਸ ਆਹਮੋ-ਸਾਹਮਣੇ

ਪੰਜਾਬ ਯੂਨੀਵਰਸਿਟੀ ‘ਚ ਭਖਿਆ ਮਾਹੌਲ, ਵਿਦਿਆਰਥੀ ਤੇ ਪੁਲਿਸ ਆਹਮੋ-ਸਾਹਮਣੇ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮਾਹੌਲ ਭਖਿਆ ਹੋਇਆ ਹੈ। ਇੱਕ ਪਾਸੇ ਵਿਦਿਆਰਥੀ ਹਨ ਅਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਸਖਤੀ ਕਰ ਦਿੱਤੀ ਹੈ। ਖਬਰਾਂ ਇਥੋਂ ਤੱਕ ਵੀ ਸਾਹਮਣੇ ਆ ਰਹੀਆਂ ਨੇ ਕਿ ਵਿਦਿਆਰਥੀਆਂ ਉੱਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ ਕਿਉਂਕਿ ਇਹ ਵਿਦਿਆਰਥੀ ਜੋ ਕਿ 10 ਨਵੰਬਰ ਨੂੰ ਵੱਡੇ ਇਕੱਠ ਦੀ ਕਾਲ ਦੇ ਕੇ ਬੈਠੇ ਹੋਏ ਸਨ ਉਹਨਾਂ ਨੇ ਅੱਜ ਮਾਸ ਕਾਲ ਦਿੱਤੀ ਅਤੇ ਭਾਰੀ ਪੱਧਰ ‘ਤੇ ਇਕੱਠ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸੈਨਟ ਅਤੇ ਸਿੰਡੀਕੇਟ ਭੰਗ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਕਾਫੀ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੇ ਵਾਲੇ ਦਿਨ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਭੰਗ ਕਰ ਦਿੱਤੀ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਤਾਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਰੱਦ ਕਰ ਦਿੱਤਾ। ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਵੀ ਕਹਿ ਦਿੱਤਾ ਹੈ ਕਿ ਸੈਨਟ ਪਹਿਲਾ ਵਾਂਗ ਹੀ ਰਹੇਗਾ ਪਰ ਵਿਦਿਆਰਥੀ ਇੱਥੇ ਮੰਗ ਕਰ ਰਹੇ ਨੇ ਕਿ ਸੈਨਟ ਚੋਣਾਂ ਕਰਵਾਈਆਂ ਜਾਣ ਅਤੇ ਸੈਨਟ ਚੋਣਾਂ ਲਈ ਤਾਰੀਕਾ ਦਾ ਐਲਾਨ ਕੀਤਾ ਜਾਵੇ।

ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਾਈਫ ਚਾਂਸਲਰਾਂ ਨੇ ਵੀ ਕਹਿ ਦਿੱਤਾ ਹੈ ਕਿ ਜਲਦ ਹੀ ਸੈਨੇਟ ਚੋਣਾਂ ਕਰਵਾਈਆਂ ਜਾਣਗੀਆਂ ਪਰ ਵਿਦਿਆਰਥੀ ਇਸ ਮੰਗ ‘ਤੇ ਅੜੇ ਹੋਏ ਨੇ ਕਿ ਸੈਨਟ ਚੋਣਾਂ ਦੀ ਤਾਰੀਕ ਦਾ ਐਲਾਨ ਕੀਤਾ ਜਾਵੇ। ਇਸੇ ਨੂੰ ਲੈ ਕੇ ਅੱਜ ਵਿਦਿਆਰਥੀਆਂ ਨੇ ਭਾਰੀ ਇਕੱਠ ਬੁਲਾਇਆ ਹੈ ਅਤੇ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਰੋਕਣ ਲਈ ਤਿਆਰ ਬਰ ਤਿਆਰ ਖੜੀ ਹੈ। ਇਸ ਦੌਰਾਨ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਮਾਹੌਲ ਕਾਫੀ ਭਖਿਆ ਹੋਇਆ ਹੈ।

error: Content is protected !!