ਜਸਪ੍ਰੀਤ ਬੁਮਰਾਹ ਨੇ ਦੱ. ਅਫਰੀਕਾ ਦੇ ਬੱਲੇਬਾਜ਼ ਨੂੰ ਕਿਹਾ “ਬੌਨਾ”, ਵੀਡੀਓ ਹੋਈ ਵਾਇਰਲ

ਜਸਪ੍ਰੀਤ ਬੁਮਰਾਹ ਨੇ ਦੱ. ਅਫਰੀਕਾ ਦੇ ਬੱਲੇਬਾਜ਼ ਨੂੰ ਕਿਹਾ “ਬੌਨਾ”, ਵੀਡੀਓ ਹੋਈ ਵਾਇਰਲ

https://x.com/LAPULGA_11/status/1989198896594317662?s=20

ਵੀਓਪੀ ਬਿਊਰੋ – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਮੈਚਾਂ ਦੀ ਸੀਰੀਜ਼ ਚੱਲ ਰਹੀ ਹੈ। ਇਸ ਦੌਰਾਨ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੱਖਣੀ ਅਫਰੀਕਾ ਦੇ ਕਪਤਾਨ ਨੂੰ ਬੌਨਾ ਕਹਿ ਰਿਹਾ ਹੈ।

ਦੱਖਣੀ ਅਫਰੀਕਾ ਵਿਰੁੱਧ ਕੋਲਕਾਤਾ ਟੈਸਟ ਵਿੱਚ ਜਸਪ੍ਰੀਤ ਬੁਮਰਾਹ ਦਾ ਗੇਂਦ ਨਾਲ ਖਤਰਨਾਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਹਾਲਾਂਕਿ, ਇਸ ਸ਼ਕਤੀਸ਼ਾਲੀ ਪ੍ਰਦਰਸ਼ਨ ਦੇ ਵਿਚਕਾਰ, ਉਸਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੇ ਉਸਨੂੰ ਵਿਵਾਦਾਂ ਵਿੱਚ ਪਾ ਦਿੱਤਾ ਹੈ। ਇਸ ਵੀਡੀਓ ਵਿੱਚ, ਬੁਮਰਾਹ ਨੂੰ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਬਾਰੇ “ਗੰਦੀ” ਟਿੱਪਣੀਆਂ ਕਰਦੇ ਦੇਖਿਆ ਜਾ ਸਕਦਾ ਹੈ, ਜੋ ਕਿ “ਬਾਡੀ ਸ਼ੇਮਿੰਗ” ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਹੁਣ ਸਵਾਲ ਇਹ ਹੈ ਕਿ ਬੁਮਰਾਹ ਨੇ ਬਾਵੁਮਾ ਨੂੰ ਅਸਲ ਵਿੱਚ ਕੀ ਕਿਹਾ? ਵਿਕਟਕੀਪਰ ਰਿਸ਼ਭ ਪੰਤ ਨਾਲ ਆਪਣੀ ਗੱਲਬਾਤ ਦੇ ਇਸ ਵਾਇਰਲ ਵੀਡੀਓ ਵਿੱਚ, ਬੁਮਰਾਹ ਬਾਵੁਮਾ ਨੂੰ “ਬੌਨਾ” ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ। ਮੈਚ ਦੌਰਾਨ ਜਦੋਂ ਜਸਪ੍ਰੀਤ ਬਾਵੁਮਾ ਨੂੰ ਗੇਂਦ ਕਰਵਾਉਂਦੇ ਹਨ ਤਾਂ ਇਸ ਦੌਰਾਨ ਗੇਂਦ ਦੱਖਣੀ ਅਫਰੀਕਾ ਦੇ ਬੱਲੇਬਾਜ ਦੇ ਪੈਡ ‘ਤੇ ਲੱਗਦੀ ਹੈ। ਇਸ ਦੌਰਾਨ ਡੀਆਰਐਸ ਲੈਂਦੇ ਹੋਏ ਜਸਪੀ ਬੁਮਰਾਹ ਕਹਿੰਦਾ ਹੈ ਕਿ ਗੇਂਦ ਦੀ ਲਾਈਨ ਤਾਂ ਸਹੀ ਹੈ ਪਰ ਇਹ ਬੌਨਾ ਵੀ ਹੈ ਇਸ ਲਈ ਡੀਅਰਸ ਲੈ ਲੈਂਦੇ ਹਾਂ। ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਇਥੇ ਕੁਝ ਲੋਕ ਜਸਪ੍ਰੀਤ ਦੀ ਆਲੋਚਨਾ ਕਰ ਰਹੇ ਹਨ।

 

error: Content is protected !!