ਪੰਚਾਇਤਾਂ ‘ਤੇ ਪੰਜਾਬ ਸਰਕਾਰ ਦਾ ਨਵਾਂ ਹੁਕਮ, ਆਪਣੇ ਮਾਣ-ਭੱਤੇ ਖੁਦ ਕਰੋ ਪੈਦਾ

ਪੰਚਾਇਤਾਂ ‘ਤੇ ਪੰਜਾਬ ਸਰਕਾਰ ਦਾ ਨਵਾਂ ਹੁਕਮ, ਆਪਣੇ ਮਾਣ-ਭੱਤੇ ਖੁਦ ਕਰੋ ਪੈਦਾ

ਵੀਓਪੀ ਬਿਊਰੋ – ਸਰਪੰਚਾਂ ਅਤੇ ਪੰਚਾਇਤਾਂ ਨੂੰ ਲੈ ਕੇ ਪੰਜਾਬ ਸਰਕਾਰ ਆਏ ਦਿਨ ਕੋਈ ਨਾ ਕੋਈ ਹੁਕਮ ਜਾਰੀ ਕਰਦੀ ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਜਿੱਥੇ ਪੰਚਾਂ- ਸਰਪੰਚਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਹੁਕਮ ਲੈਣ ਲਈ ਭਾਵ ਸਰਕਾਰ ਤੋਂ ਛੁੱਟੀ ਲੈਣ ਲਈ ਹੁਕਮ ਜਾਰੀ ਕੀਤੇ ਸਨ। ਉਥੇ ਹੀ ਹੁਣ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਮਾਣ ਭੱਤੇ ਨੂੰ ਲੈ ਕੇ ਵੀ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਤੋਂ ਬਾਅਦ ਕਈ ਪੰਚਾਇਤਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਹਨ। ਜਿਵੇਂ ਕਈ ਸਰਪੰਚ ਤੇ ਪੰਚ ਵਿਦੇਸ਼ ਜਾਣ ਤੋਂ ਪਹਿਲਾਂ ਛੁੱਟੀ ਲੈਣ ਵਾਲੇ ਹੁਕਮ ਤੋਂ ਨਾਰਾਜ਼ ਸਨ ਉਸੇ ਤਰਹਾਂ ਕਈ ਪੰਚ ਅਤੇ ਸਰਪੰਚ ਇਸ ਫੈਸਲੇ ਤੋਂ ਵੀ ਨਾਰਾਜ਼ ਹਨ।

ਪੰਜਾਬ ਸਰਕਾਰ ਵੱਲੋਂ ਸਰਪੰਚਾਂ ਦੇ ਵਧਾਏ ਗਏ ਮਾਣ ਭੱਤੇ ਨੂੰ ਲੈਕੇ ਹੁਣ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਪੰਚਾਇਤਾਂ ਦੇ ਕੋਲੇ ਫੰਡ ਮੌਜੂਦ ਹਨ ਅਤੇ ਆਮਦਨੀ ਦਾ ਸਾਧਨ ਹੈ, ਉਹ ਉਥੋਂ ਮਾਣ ਭੱਤਾ ਖੁਦ ਜਨਰੇਟ ਕਰਕੇ ਲੈ ਸਕਦੇ ਹਨ ਅਤੇ ਜਿਹੜੀਆਂ ਪੰਚਾਇਤਾਂ ਕੋਲ ਕੋਈ ਆਮਦਨੀ ਦਾ ਸਾਧਨ ਨਹੀਂ ਹੈ ਉਹ ਪੰਚਾਇਤਾਂ ਬਾਰੇ ਬਲਾਕ ਸੰਮਤੀ ਨੂੰ ਪ੍ਰਬੰਧ ਕਰਨਾ ਪਵੇਗਾ।

 

 

error: Content is protected !!