ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ‘ਤੇ SGPC ਸਰਕਾਰ ਆਹਮੋ-ਸਾਹਮਣੇ, ਕਸੂਰ ਕਿਸਦਾ?

ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ‘ਤੇ SGPC ਸਰਕਾਰ ਆਹਮੋ-ਸਾਹਮਣੇ, ਕਸੂਰ ਕਿਸਦਾ?

ਵੀਓਪੀ ਬਿਊਰੋ – ਬੀਤੇ ਦਿਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਤੋਂ ਇੱਕ ਜੱਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ, ਇਸ ਦੌਰਾਨ ਕਪੂਰਥਲਾ ਦੀ ਰਹਿਣ ਵਾਲੀ ਇੱਕ ਸਰਬਜੀਤ ਕੌਰ ਪਾਕਿਸਤਾਨ ਵਿੱਚ ਲਾਪਤਾ ਹੋ ਗਈ ਅਤੇ ਕੁਝ ਦਿਨਾਂ ਬਾਅਦ ਖਬਰ ਸਾਹਮਣੇ ਆਈ ਕਿ ਉਸਨੇ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾ ਲਿਆ ਹੈ। ਇਸ ਤੋਂ ਬਾਅਦ ਹੁਣ ਸਰਕਾਰ ਅਤੇ ਐਸਜੀਪੀਸੀ ਇੱਕ ਦੂਜੇ ਉੱਤੇ ਦੋਸ਼ ਮੜ ਰਹੀਆਂ ਨੇ ਇਸੇ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਜਵਾਬ ਦਿੱਤਾ ਹੈ।

ਨਾਭਾ ਵਿਖੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ। ਐਸਜੀਪੀਸੀ ਵੱਲੋਂ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ ਕਿ ਉਨਾਂ ਵੱਲੋਂ ਇਨਕੁਆਰੀ ਕਿਉਂ ਨਹੀਂ ਕਰਵਾਈ ਤਾਂ ਸਿਹਤ ਮੰਤਰੀ ਨੇ ਐਸਜੀਪੀਸੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਇਹ ਦੱਸ ਦੇਵੇ ਕਿ ਉਹਨਾਂ ਦੀ ਕੀ ਜਿੰਮੇਵਾਰੀ ਬਣਦੀ ਹੈ? ਜਦੋਂ ਵੀ ਪੰਜਾਬ ਸਰਕਾਰ ਧਾਰਮਿਕ ਮਸਲੇ ਵਿੱਚ ਕੁਝ ਦਖਲ ਅੰਦਾਜੀ ਕਰਦੀ ਹੈ ਤਾਂ ਇਹ ਅੱਗੋਂ ਕਹਿ ਦਿੰਦੇ ਹਨ ਕਿ ਧਾਰਮਿਕ ਮਾਮਲੇ ਵਿੱਚ ਸਰਕਾਰ ਦਖਲ ਅੰਦਾਜੀ ਨਾ ਕਰੇ।

ਕੈਬਨਿਟ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਨਸੀਹਤ ਦਿੱਤੀ ਕੀ ਸ਼੍ਰੋਮਣੀ ਕਮੇਟੀ ਪਹਿਲਾਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਕਰੇ ਕਿ ਕਿਸ -ਕਿਸ ਚੀਜ਼ ਦੀ ਇਨਕੁਆਇਰੀ ਕਰਾਉਣੀ ਹੈ, ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਪੰਜਾਬ ਸਰਕਾਰ ਦੇ ਐਲੀਗੇਸ਼ਨ ਲਗਾਉਣ ਲੱਗ ਜਾਂਦੇ ਹਨ ਸ਼੍ਰੋਮਣੀ ਕਮੇਟੀ ਲਈ ਇਹ ਬਹੁਤ ਮਾੜੀ ਗੱਲ ਹੈ।

error: Content is protected !!