ਦਿੱਲੀ ‘ਚ ਪ੍ਰਦੂਸ਼ਣ ਲਈ ਪੰਜਾਬ ਦੇਵੇ ਜਵਾਬ?
ਵੀਓਪੀ ਬਿਊਰੋ – ਦਿੱਲੀ-ਐੱਨਸੀਆਰ ਯਾਨੀ ਕਿ ਦਿੱਲੀ, ਨੋਇਡਾ ਤੇ ਗੁੜਗਾਓ ਵਿੱਚ ਪੋਲਿਊਸ਼ਨ ਕਾਫੀ ਵਧਿਆ ਹੋਇਆ ਹੈ। ਇੱਥੇ ਏ.ਕਿਉ.ਆਈ. 400 ਤੋਂ ਉੱਪਰ ਦੱਸਿਆ ਜਾ ਰਿਹਾ ਹੈ। ਵਧ ਰਹੇ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਤੇ ਦਿੱਲੀ, ਹਰਿਆਣਾ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਰਹੀ ਹੈ ਕਿ ਪ੍ਰਦੂਸ਼ਣ ਉੱਤੇ ਸਖਤੀ ਕੀਤੀ ਜਾਵੇ ਜਾਂ ਇਸ ‘ਤੇ ਰੋਕ ਲਗਾਈ ਜਾਵੇ।
ਹੁਣ ਤੁਹਾਨੂੰ ਦੱਸ ਦਈਏ ਕਿ ਦਿੱਲੀ ‘ਚ ਪੋਲਿਊਸ਼ਨ ਦਾ ਜੋ ਕਾਰਨ ਹੈ ਉਹ ਪੰਜਾਬ ਦੇ ਕਿਸਾਨਾਂ ਵੱਲੋਂ ਲਾਈ ਜਾ ਰਹੀ ਪਰਾਲੀ ਨੂੰ ਅੱਗ ਮੰਨਿਆ ਜਾ ਰਿਹਾ, ਪੰਜਾਬ ਦੇ ਕਿਸਾਨਾਂ ਵੱਲੋਂ ਲਾਏ ਜਾ ਰਹੀ ਪਰਾਲੀ ਨੂੰ ਅੱਗ ਨੂੰ ਹੀ ਆਧਾਰ ਬਣਾ ਕੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਵਿੱਚ ਲੱਗੀ ਪਰਾਲੀ ਨੂੰ ਅੱਗ ਹੀ ਦਿੱਲੀ ਵਿੱਚ ਪੋਲਿਊਸ਼ਨ ਦਾ ਕਾਰਨ ਬਣਦੀ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਦਿੱਲੀ ਵਿੱਚ ਵਧੇ ਪ੍ਰਦੂਸ਼ਣ ਨੂੰ ਲੈ ਕੇ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਸਰਕਾਰ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿੱਚ ਪੋਲਿਊਸ਼ਨ ਦੇ ਹੋਰ ਵੀ ਕਈ ਕਾਰਨ ਨੇ ਕੂੜੇ ਦੇ ਵੱਡੇ ਵੱਡੇ ਪਹਾੜ ਲੱਗੇ ਹੋਏ ਨੇ ਆਵਾਜਾਈ ਲਈ ਵਾਹਣ ਬਹੁਤ ਜਿਆਦਾ ਨੇ ਫੈਕਟਰੀਆਂ ਨੇ ਅਤੇ ਹੋਰ ਵੀ ਕਈ ਕਾਰਨ ਨੇ ਜੋ ਕਿ ਪੋਲਿਊਸ਼ਨ ਦਾ ਕਾਰਨ ਬਣ ਰਹੇ ਨੇ ਪਰ ਹਰ ਵਾਰ ਪੰਜਾਬ ਨੂੰ ਹੀ ਇਸ ਲਈ ਦੋਸ਼ੀ ਠਹਿਰਾਉਣਾ ਕਿਤੇ ਨਾ ਕਿਤੇ ਜਾਇਜ਼ ਨਹੀਂ ਲੱਗਦਾ।


