ਸਫਰ ਤੋਂ ਪਹਿਲਾਂ ਪੜ੍ਹ ਲਓ ਖਬਰ, ਸਰਕਾਰੀ ਬੱਸਾਂ ਦਾ ਅੱਜ ਰਹੇਗਾ ਚੱਕਾ ਜਾਮ

ਸਫਰ ਤੋਂ ਪਹਿਲਾਂ ਪੜ੍ਹ ਲਓ ਖਬਰ, ਸਰਕਾਰੀ ਬੱਸਾਂ ਦਾ ਅੱਜ ਰਹੇਗਾ ਚੱਕਾ ਜਾਮ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਅੱਜ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪੰਜਾਬ ਇਸ ਸਰਕਾਰੀ ਬੱਸਾਂ ਦਾ ਅੱਜ 12 ਵਜੇ ਦੁਪਹਿਰ ਤੋਂ ਜਾਮ ਰਹੇਗਾ। ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਨੇ ਅੱਜ ਚੱਕਾ ਜਾਮ ਦਾ ਐਲਾਨ ਕੀਤਾ ਹੈ।

ਇਸ ਸਬੰਧ ਵਿੱਚ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਨੇ ਕਿਹਾ ਕਿ ਸਾਥੀਉ ਮਿਤੀ 17-11-2025 ਨੂੰ ਸਰਕਾਰ ਅਤੇ ਮੈਨਿਜਮੈਂਟ ਵਲੋਂ ਪ੍ਰਾਈਵੇਟ ਬੱਸਾਂ ਭਾਵ ਕਿਲੋਮੀਟਰ ਸਕੀਮ ਬੱਸਾਂ ਪਾਉਣ ਲਈ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਦਾ ਜਥੇਬੰਦੀ ਵੱਲੋ ਸਖਤ ਵਿਰੋਧ ਹੈ। ਕਿਉਂਕਿ ਸਰਕਾਰ ਅਤੇ ਮੈਨਿਜਮੈਂਟ ਨੂੰ ਲਿਖਤੀ ਰੂਪ ਵਿੱਚ ਅਤੇ ਜ਼ੁਬਾਨੀ ਤੌਰ ਤੇ ਇਹਨਾਂ ਬੱਸਾਂ ਕਾਰਨ ਪੈਣ ਵਾਲੇ ਘਾਟੇ ਅਤੇ ਇਹਨਾਂ ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ਤੇ ਸਰਕਾਰੀ ਬੱਸਾਂ ਪਾਉਣ ਲਈ ਹਰ ਤਰ੍ਹਾਂ ਦੇ ਤਰਕ ਦਿੱਤੇ ਜਾ ਚੁੱਕੇ ਹਨ ਪਰ ਮੈਨਿਜਮੈਟ ਵਲੋਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ।

ਦੁਪਹਿਰ 12-00 ਵਜੇ ਤੋਂ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਾ ਮੁਕੰਬਲ ਚੱਕਾ ਜਾਮ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਤਰੁੰਤ ਚੈਅਰਮੈਨ ਅਤੇ ਐਮ ਡੀ ਪੀ ਆਰ ਟੀ ਸੀ ਦੀ ਰਿਹਾਇਸ਼ ਅਤੇ ਹੈਡ ਆਫਿਸ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਪਰਸੋਂ ਮਿਤੀ 18-11-2025 ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਪੱਕਾ ਧਰਨਾ ਦਿੱਤਾ ਜਾਵੇਗਾ ।

error: Content is protected !!