ਲੁਟੇਰਿਆਂ ਨੂੰ ਨਹੀਂ ਖੌਫ… ਪੁਲਿਸ ਵਾਲੇ ਦੀ ਧੀ-ਪਤਨੀ ਨੂੰ ਬਣਾਇਆ ਨਿਸ਼ਾਨਾ

ਲੁਟੇਰਿਆਂ ਨੂੰ ਨਹੀਂ ਖੌਫ… ਪੁਲਿਸ ਵਾਲੇ ਦੀ ਧੀ-ਪਤਨੀ ਨੂੰ ਬਣਾਇਆ ਨਿਸ਼ਾਨਾ

ਜਗਰਾਉਂ (ਵੀਓਪੀ ਬਿਊਰੋ) ਪੰਜਾਬ ਵਿੱਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਕੋਈ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਪੁਲਿਸ ਵਾਲਿਆਂ ਦੇ ਪਰਿਵਾਰ ਵੀ ਇਨ੍ਹਾਂ ਕੋਲੋਂ ਸੁਰੱਖਿਅਤ ਨਹੀਂ ਹਨ। ਜਗਰਾਉਂ ਵਿਚ ਸੜਕ ਸੁਰੱਖਿਆ ਬਲ ਦੇ ਏਐੱਸਆਈ ਹਰਜੀਤ ਸਿੰਘ ਦੀ ਪਤਨੀ ਅਤੇ ਧੀ ਨਾਲ ਲੁੱਟ ਦੀ ਵਾਰਦਾਤ ਵਾਪਰੀ ਹੈ।

ਜਾਣਕਾਰੀ ਮੁਤਾਬਕ ਸ਼ੇਰਪੁਰ ਰੋਡ ਨੇੜੇ ਚੋਰਾਂ ਨੇ ਉਨ੍ਹਾਂ ਦਾ ਪਰਸ ਲੁੱਟ ਗਿਆ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਫੁਟੇਜ ਤੋਂ ਪਤਾ ਲੱਗਦਾ ਹੈ ਕਿ ਲੁਟੇਰੇ ਕੁਝ ਸਮੇਂ ਤੋਂ ਸਕੂਟਰੀ ਦਾ ਪਿੱਛਾ ਕਰ ਰਹੇ ਸਨ। ਭੀੜ ਕਾਰਨ ਉਹ ਥੋੜ੍ਹੀ ਦੇਰ ਲਈ ਰੁਕ ਗਏ। ਇੱਕ ਵਾਰ ਜਦੋਂ ਸੜਕ ‘ਤੇ ਕੋਈ ਵਾਹਨ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੇ ਅਪਰਾਧ ਨੂੰ ਅੰਜ਼ਾਮ ਦਿੱਤਾ ਤੇ ਭੱਜ ਗਏ।

ਪੁਲਿਸ ਨੇ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!