ਪੰਜਾਬ ਸਰਕਾਰ ਸਿਹਤ ਸਹੂਲਤਾਵਾਂ ‘ਚ ਲਿਆ ਰਹੀ ਕ੍ਰਾਂਤੀ, ਕੈਬਨਿਟ ਮੀਟਿੰਗ ‘ਚ ਕੀਤੇ ਵੱਡੇ ਫੈਸਲੇ

ਪੰਜਾਬ ਸਰਕਾਰ ਸਿਹਤ ਸਹੂਲਤਾਵਾਂ ‘ਚ ਲਿਆ ਰਹੀ ਕ੍ਰਾਂਤੀ, ਕੈਬਨਿਟ ਮੀਟਿੰਗ ‘ਚ ਕੀਤੇ ਵੱਡੇ ਫੈਸਲੇ

ਚੰਡੀਗੜ੍ਹ (ਵੀਓਪੀ ਬਿਊਰੋ) ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਪੰਜਾਬ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਹਿਮ ਫੈਸਲਾ ਉੱਤੇ ਮੋਹਰ ਲੱਗੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਈ ਸਹੂਲਤਾਂ ਮਿਲਣਗੀਆਂ ਇਹਨਾਂ ਵਿੱਚੋਂ ਸਿਹਤ ਸਹੂਲਤਾਵਾਂ ਮੁੱਖ ਹਨ।

ਪੰਜਾਬ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ 12 ਪ੍ਰਮੁੱਖ ਸ਼ੇ੍ਰਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਸਹਿਮਤੀ ਦੇ ਦਿੱਤੀ।

ਇਸ ਫ਼ੈਸਲੇ ਨਾਲ ਹਸਪਤਾਲਾਂ ਵਿਚ ਆਉਂਦੀ ਡਾਕਟਰਾਂ ਦੀ ਘਾਟ ਪੂਰੀ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਪੈਨਲ ਵਿਚ ਆਉਣ ਵਾਲੇ ਡਾਕਟਰ ਨੂੰ ਦਿਨ ਵੇਲੇ ਡਿਊਟੀ ਦੇ 1000 ਰੁਪਏ ਅਤੇ ਰਾਤ ਸਮੇਂ ਦੁੱਗਣੇ 2 ਹਜ਼ਾਰ ਰੁਪਏ ਦਿੱਤੇ ਜਾਣਗੇ।

error: Content is protected !!