ਕੈਨੇਡਾ ‘ਚ ਪੰਜਾਬੀ ਦਿਓਰ ਨੇ ਮਾਰ’ਤੀ ਆਪਣੀ ਭਾਬੀ

ਕੈਨੇਡਾ ‘ਚ ਪੰਜਾਬੀ ਦਿਓਰ ਨੇ ਮਾਰ’ਤੀ ਆਪਣੀ ਭਾਬੀ

ਵੀਓਪੀ ਬਿਊਰੋ – ਕੈਨੇਡਾ ਵਿੱਚ ਇੱਕ ਪੰਜਾਬੀ ਔਰਤ ਦਾ ਬੇਰਹਿਮੀ ਦੇ ਨਾਲ ਕਤ+ਲ ਕਰ ਦਿੱਤਾ ਗਿਆ। ਇਹ ਕਤ+ਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕਾ ਦੇ ਦਿਓਰ ਨੇ ਹੀ ਕੀਤਾ ਸੀ। ਇਹ ਵਾਰਦਾਤ ਕੈਨੇਡਾ ਦੇ ਸ਼ਹਿਰ ਡੈਲਟਾ ਵਿਚ ਵਾਪਰੀ ਸੀ ਅਤੇ ਮ੍ਰਿਤਕ ਔਰਤ ਮਨਦੀਪ ਕੌਰ ਲੁਧਿਆਣਾ ਦੇ ਗੁੱਜਰਵਾਲ ਪਿੰਡ ਦੀ ਰਹਿਣ ਵਾਲੀ ਸੀ। ਪੁਲਿਸ ਨੇ ਉਸਦੇ ਦਿਓਰ ਗੁਰਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀ ਨੇ ਪਹਿਲਾਂ ਔਰਤ ਦੀ ਕਾਰ ਦਾ ਐਕਸੀਡੈਂਟ ਕੀਤਾ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ।

ਡੈਲਟਾ ਪੁਲਿਸ ਦੇ ਅਨੁਸਾਰ, 26 ਅਕਤੂਬਰ ਨੂੰ ਰਾਤ 11:20 ਵਜੇ ਹਾਈਵੇਅ 17 ਦੇ 7000 ਬਲਾਕ ਵਿੱਚ ਇੱਕ ਕਾਰ ਹਾਦਸਾ ਵਾਪਰਿਆ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਕਾਰ ਦੀ ਜਾਂਚ ਕਰਨ ‘ਤੇ, ਉਨ੍ਹਾਂ ਨੂੰ ਕਾਰ ਦੇ ਅੰਦਰ ਇੱਕ ਔਰਤ ਮਿਲੀ ਜਿਸ ਦੀ ਸੜਨ ਕਾਰਨ ਮੌਤ ਹੋ ਗਈ ਸੀ। ਔਰਤ ਦੀ ਪਛਾਣ 30 ਸਾਲਾ ਮਨਦੀਪ ਕੌਰ ਵਜੋਂ ਹੋਈ ਹੈ।

ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਿਓਰ ਨੇ ਆਪਣੀ ਭਾਬੀ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ। 25 ਨਵੰਬਰ ਨੂੰ ਡੈਲਟਾ ਪੁਲਿਸ ਨੇ ਮਾਮਲੇ ਵਿੱਚ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ, ਅਤੇ ਅਦਾਲਤ ਨੇ ਦੋਸ਼ ਤੈਅ ਕੀਤੇ। ਹਾਲਾਂਕਿ ਇਹ ਕਤਲ ਕਰਨ ਦਾ ਮਕਸਦ ਕੀ ਸੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

error: Content is protected !!