Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
November
29
ਪੁਲਿਸ ਨੇ ਸੜਕਾਂ ‘ਤੇ ਘਸੀਟ ਕੇ ਕੁੱਟਿਆ ਮੁੱਖ ਮੰਤਰੀ
Crime
international
Latest News
National
Politics
Punjab
ਪੁਲਿਸ ਨੇ ਸੜਕਾਂ ‘ਤੇ ਘਸੀਟ ਕੇ ਕੁੱਟਿਆ ਮੁੱਖ ਮੰਤਰੀ
November 29, 2025
VOP TV
ਪੁਲਿਸ ਨੇ ਸੜਕਾਂ ‘ਤੇ ਘਸੀਟ ਕੇ ਕੁੱਟਿਆ ਮੁੱਖ ਮੰਤਰੀ
ਇਸਲਾਮਾਬਾਦ (ਵੀਓਪੀ ਬਿਊਰੋ) ਪਾਕਿਸਤਾਨ ਦੇ ਹਾਲਾਤ ਤਾਂ ਸਾਰਿਆਂ ਨੂੰ ਪਤਾ ਹੀ ਨੇ ਕਿਸ ਤਰ੍ਹਾਂ ਦੇ ਹਨ। ਪਾਕਿਸਤਾਨ ਦੀ ਸਿਆਸਤ ਵਿੱਚ ਵੀ ਸਭ ਕੁਝ ਸਹੀ ਨਹੀਂ ਚੱਲ ਰਿਹਾ। ਆਏ ਦਿਨ ਪਾਕਿਸਤਾਨ ਦੀ ਸਿਆਸਤ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਨਾਲ ਉਥੋਂ ਦੇ ਪ੍ਰਸ਼ਾਸਨ – ਸਰਕਾਰ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਉੱਥੇ ਦੇ ਇੱਕ ਮੁੱਖ ਮੰਤਰੀ ਨੂੰ ਪੁਲਿਸ ਪ੍ਰਸ਼ਾਸਨ ਨੇ ਬੇਰਹਿਮੀ ਨਾਲ ਕੁੱਟਿਆ ਹੈ।
ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੂੰ ਪੁਲਿਸ ਨੇ ਸੜਕ ’ਤੇ ਘਸੀਟ ਕੇ ਕੁੱਟਿਆ ਹੈ। ਅਫਰੀਦੀ ਉਸ ਸਮੇਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਪਹੁੰਚੇ ਸਨ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖਾਨ ਬੰਦ ਹਨ।
ਉਹ ਇਮਰਾਨ ਖਾਨ ਦੇ ਸਮਰਥਨ ’ਚ ਪ੍ਰਦਰਸ਼ਨ ਕਰ ਰਹੇ ਸਨ। ਸਥਾਨਕ ਮੀਡੀਆ ਅਤੇ ਸੂਤਰਾਂ ਅਨੁਸਾਰ ਇਹ ਕਾਰਵਾਈ ਪਾਕਿਸਤਾਨੀ ਫੌਜ ਦੇ ਇਸ਼ਾਰੇ ’ਤੇ ਕੀਤੀ ਗਈ ਸੀ। ਜੇਲ੍ਹ ਕੰਪਲੈਕਸ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ ਅਤੇ ਪੀ.ਟੀ.ਆਈ. ਸਮਰਥਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਜਿਵੇਂ ਹੀ ਅਫਰੀਦੀ ਅਤੇ ਉਨ੍ਹਾਂ ਨਾਲ ਆਏ ਹੋਰ ਨੇਤਾਵਾਂ ਨੇ ਜੇਲ੍ਹ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕੀਤੀ।
Post navigation
“ਪਹਿਲਾਂ ਹੀ ਹੋ ਗਈ ਸੀ ਧਰਮਿੰਦਰ ਦੀ ਮੌ+ਤ, ਲੋਕਾਂ ਕੋਲੋਂ ਛੁਪਾਇਆ ਸੱਚ”
ਧੁੰਦ ਦਾ ਅਸਰ… ਪੰਜਾਬ ਆਉਣ ਵਾਲੀਆਂ ਦਰਜਨਾਂ ਟਰੇਨਾਂ ਰੱਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us