Breaking… ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ਼ FIR ਦਰਜ

Breaking… ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ਼ FIR ਦਰਜ

ਦਿੱਲੀ (ਵੀਓਪੀ ਬਿਊਰੋ) ਸੱਤਾ ਤੋਂ ਬਾਹਰ ਨੈਸ਼ਨਲ ਕਾਂਗਰਸ ਪਾਰਟੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਹੈ, ਇਸੇ ਵਿਚਾਲੇ ਗਾਂਧੀ ਪਰਿਵਾਰ ਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵੀ ਹੋਰ ਵਧ ਗਈਆਂ ਹਨ। ਹੁਣ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਇੱਕ ਨਵੀਂ ਐਫਆਈਆਰ ਦਰਜ ਕੀਤੀ ਹੈ। FIR ਦਰਜ ਹੋਣ ਤੋਂ ਬਾਅਦ ਮੁਸ਼ਕਲਾਂ ਵਧਣਾ ਸੁਭਾਵਿਕ ਹੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਛੇ ਹੋਰ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਦੇ ਨਾਮ ਹਨ, ਜਿਨ੍ਹਾਂ ਵਿੱਚ ਏਜੇਐੱਲ, ਡੋਟੈਕਸ ਮਰਚੈਂਡਾਈਜ਼ ਅਤੇ ਯੰਗ ਇੰਡੀਅਨ ਸ਼ਾਮਲ ਹਨ। ਤਿੰਨੋਂ ਕੰਪਨੀਆਂ ‘ਤੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐੱਲ) ਨੂੰ ਧੋਖਾਧੜੀ ਨਾਲ ਹਾਸਲ ਕਰਨ ਦਾ ਦੋਸ਼ ਹੈ।

ਸ਼ਿਕਾਇਤ ਦੇ ਅਨੁਸਾਰ ਏਜੇਐੱਲ ਨੇ 2010 ਵਿੱਚ ਲਗਭਗ ₹2,000 ਕਰੋੜ ਦੀ ਜਾਇਦਾਦ ਰੱਖੀ ਸੀ। ਕੋਲਕਾਤਾ ਸਥਿਤ ਡੋਟੈਕਸ ਮਰਚੈਂਡਾਈਜ਼ ਨੇ ਯੰਗ ਇੰਡੀਅਨ ਨੂੰ ₹1 ਕਰੋੜ ਦਾ ਭੁਗਤਾਨ ਕੀਤਾ, ਜਿਸ ਤੋਂ ਬਾਅਦ ਯੰਗ ਇੰਡੀਅਨ ਨੇ ਏਜੇਐਲ ਦਾ ਕੰਟਰੋਲ ਹਾਸਲ ਕਰਨ ਲਈ ਕਾਂਗਰਸ ਪਾਰਟੀ ਨੂੰ ₹50 ਲੱਖ ਦਾ ਭੁਗਤਾਨ ਕੀਤਾ। ਰਾਹੁਲ ਅਤੇ ਸੋਨੀਆ ਗਾਂਧੀ ਯੰਗ ਇੰਡੀਅਨ ਵਿੱਚ 76% ਹਿੱਸੇਦਾਰੀ ਰੱਖਦੇ ਹਨ।

ਇਹ ਐਫਆਈਆਰ 3 ਅਕਤੂਬਰ ਨੂੰ ਈਡੀ ਦੇ ਹੈੱਡਕੁਆਰਟਰ ਇਨਵੈਸਟੀਗੇਸ਼ਨ ਯੂਨਿਟ (HIU) ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤੀ ਗਈ ਸੀ। ਈਡੀ ਨੇ 2008 ਤੋਂ 2024 ਤੱਕ ਦੀ ਆਪਣੀ ਜਾਂਚ ਰਿਪੋਰਟ ਸਾਂਝੀ ਕੀਤੀ, ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਇਹ ਜਾਣਕਾਰੀ ਸ਼ਨੀਵਾਰ ਨੂੰ ਸਾਹਮਣੇ ਆਈ।

error: Content is protected !!