ਇਸ ਤਾਰੀਕ ਨੂੰ ਕਿਸਾਨ ਰੋਕਣਗੇ ਟਰੇਨਾਂ, ਪੰਜਾਬ ਦੇ ਯਾਤਰੀ ਹੋ ਸਕਦੇ ਨੇ ਪਰੇਸ਼ਾਨ

ਵੀਓਪੀ ਬਿਊਰੋ – ਆਪਣੀਆਂ ਮੰਗਾਂ ਦੇ ਹੱਲ ਲਈ ਕਿਸਾਨਾਂ ਨੇ ਮੁੜ ਤੋਂ ਧਰਨੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਆਪਣੀਆਂ ਮੰਗਾਂ ਦੇ ਹੱਲ ਲਈ ਕਿਸਾਨਾਂ ਨੇ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਰੇਲਵੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਆ ਸਕਦੀ ਹੈ। ਇਸ ਲਈ ਪੰਜ ਦਸੰਬਰ ਨੂੰ ਰੇਲ ਰੋਕੋ ਐਲਾਨ ਤੋਂ ਬਾਅਦ ਯਾਤਰੀਆਂ ਨੂੰ ਆਪਣੀ ਯਾਤਰਾ ਲਈ ਫੇਰਬਦਲ ਕਰਨਾ ਪਵੇਗਾ।
ਇਹ ਐਲਾਨ ਕਿਸਾਨ ਮਜ਼ਦੂਰ ਮੋਰਚਾ (ਭਾਰਤ), ਪੰਜਾਬ ਨੇ ਬਿਜਲੀ ਸੁਧਾਰ ਬਿੱਲ 2025 ਨੂੰ ਰੱਦ ਕਰਨ, ਪ੍ਰੀਪੇਡ ਮੀਟਰਾਂ ਨੂੰ ਪੁਰਾਣੇ ਮੀਟਰਾਂ ਨਾਲ ਬਦਲਣ, ਭਗਵੰਤ ਮਾਨ ਸਰਕਾਰ ਦੁਆਰਾ ਜਨਤਕ ਜਾਇਦਾਦਾਂ ਦੀ ਜ਼ਬਰਦਸਤੀ ਵਿਕਰੀ, ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਅਣਦੇਖੀ, ਫਸਲਾਂ ਦੇ ਵਾਜਬ ਭਾਅ ਯਕੀਨੀ ਬਣਾਉਣ ਵਿੱਚ ਅਸਫਲਤਾ ਅਤੇ ਹੋਰ ਸਥਾਨਕ ਮੁੱਦਿਆਂ ਦੀ ਮੰਗ ਕਰਦੇ ਹੋਏ ਕੀਤਾ ਹੈ।
ਇਸ ਦੌਰਾਨ ਕਿਸਾਨਾਂ ਵੱਲੋਂ 19 ਜ਼ਿਲ੍ਹਿਆਂ ਵਿੱਚ 26 ਥਾਵਾਂ ‘ਤੇ ਦੋ ਘੰਟੇ ਦੇ ਪ੍ਰਤੀਕਾਤਮਕ ਰੇਲ ਰੋਕੋ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

