ਕੈਨੇਡਾ ਜਾ ਕੇ ਘਰਵਾਲੀ ਨੂੰ ਕਰ’ਤਾ ਬਲੌਕ, ਸੱਸ-ਸਹੁਰੇ ਨੇ ਵੀ ਕੱਢ’ਤੀ ਘਰੋਂ

ਕੈਨੇਡਾ ਜਾ ਕੇ ਘਰਵਾਲੀ ਨੂੰ ਕਰ’ਤਾ ਬਲੌਕ, ਸੱਸ-ਸਹੁਰੇ ਨੇ ਵੀ ਕੱਢ’ਤੀ ਘਰੋਂ

ਲੁਧਿਆਣਾ (ਵੀਓਪੀ ਬਿਊਰੋ) ਕੈਨੇਡਾ ਜਾਣ ਦਾ ਸੁਪਨਾ ਸੰਜੋਈ ਬੈਠੀ ਪੂਨਮ ਨੂੰ ਉਸ ਦੇ ਪਤੀ ਨੇ ਧੋਖਾ ਦੇ ਦਿੱਤਾ ਅਤੇ ਖੁਦ ਵਿਦੇਸ਼ ਪਹੁੰਚ ਨੇ ਆਪਣੀ ਘਰਵਾਲੀ ਨੂੰ ਬਲੌਕ ਕਰ ਦਿੱਤਾ। ਦੁਖੀ ਪੂਨਮ ਦੀ ਉਸ ਦੇ ਸੱਸ-ਸਹੁਰੇ ਨੇ ਵੀ ਗੱਲ ਨਹੀਂ ਸੁਣੀ ਅਤੇ ਘਰੋਂ ਬਾਹਰ ਕੱਢ ਦਿੱਤਾ। ਆਖਿਰਕਾਰ ਪੀੜਤਾ ਨੂੰ ਇਨਸਾਫ਼ ਲਈ ਪੁਲਿਸ ਕੋਲ ਜਾਣਾ ਪਿਆ। ਇਹ ਮਾਮਲਾ ਲੁਧਿਆਣਾ ਦੇ ਮੰਡੀ ਮੁੱਲਾਂਪੁਰ ਤੋਂ ਸਾਹਮਣੇ ਆਇਆ ਹੈ।

ਪੂਨਮ ਰਾਣੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦਾਖਾ ਪੁਲਿਸ ਨੇ ਉਸਦੇ ਪਤੀ ਜਸਕੀਰਤ ਸਿੰਘ, ਸੱਸ ਰਣਜੀਤ ਕੌਰ ਅਤੇ ਸਹੁਰਾ ਜਤਿੰਦਰਪਾਲ ਸਿੰਘ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਪੀੜਤਾ ਨੇ ਲੁਧਿਆਣਾ ਦਿਹਾਤੀ ਪੁਲਿਸ ਮੁਖੀ ਐਸਐਸਪੀ ਡਾ. ਅੰਕੁਰ ਗੁਪਤਾ ਨੂੰ ਆਪਣੀ ਸ਼ਿਕਾਇਤ ਵਿੱਚ ਆਪਣੇ ਪਤੀ ਜਸਕੀਰਤ ਸਿੰਘ ਦੇ ਚਾਚਾ ਬਲਜੀਤ ਸਿੰਘ ਅਤੇ ਮਾਸੀ ਰਾਜਵੰਤ ਕੌਰ ‘ਤੇ ਜਾਤੀ ਅਧਾਰਤ ਗਾਲਾਂ ਕੱਢਣ ਅਤੇ ਉਸਨੂੰ ਘਰੋਂ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ, ਪਰ ਦਾਖਾ ਪੁਲਿਸ ਨੇ ਫਿਲਹਾਲ ਸਿਰਫ ਉਸਦੇ ਪਤੀ ਅਤੇ ਸਹੁਰਿਆਂ ਵਿਰੁੱਧ ਹੀ ਕੇਸ ਦਰਜ ਕੀਤਾ ਹੈ।

ਪੀੜਤਾ ਨੇ ਕਿਹਾ ਕਿ ਕੈਨੇਡਾ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਪਤੀ ਜਸਕੀਰਤ ਸਿੰਘ ਨੇ ਫ਼ੋਨ ਕਰਨਾ ਬੰਦ ਕਰ ਦਿੱਤਾ। ਕਈ ਵਾਰ ਪੰਚਾਇਤਾਂ ਹੋਈਆਂ ਅਤੇ ਮਿੰਨਤਾਂ ਕੀਤੀਆਂ ਗਈਆਂ, ਪਰ ਦੋਸ਼ੀਆਂ ਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਹ ਕੈਨੇਡਾ ਜਾ ਸਕੀ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

error: Content is protected !!