ਪੇਸ਼ੀ ਭੁਗਤਣ ਆਇਆ ਦੀ ਫਸ ਗਈ ਗਰਾਰੀ, ਹੋ ਗਈ ਮਾਰੋ-ਮਾਰੀ
ਵੀਓਪੀ ਬਿਊਰੋ – ਲੁਧਿਆਣਾ ਇੱਕ ਸਮੇਂ ਸਨਅਤੀ ਨਗਰੀ ਦੇ ਵਜੋਂ ਮਸ਼ਹੂਰ ਸੀ ਪਰ ਹੁਣ ਇਸ ਮਹਾਨਗਰ ਤੋਂ ਹੀ ਅਪਰਾਧ ਦੇ ਵਧ ਮਾਮਲੇ ਸਾਹਮਣੇ ਆਉਂਦੇ ਹਨ। ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਇੱਥੋ ਸਾਹਮਣੇ ਆਉਂਦੀ ਹੈ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਸਕਦਾ ਹੈ।
ਸ਼ਹਿਰ ਵਿੱਚ 2 ਧਿਰਾਂ ਦੇ ਆਹਮੋ-ਸਾਹਮਣੇ ਹੋ ਕੇ ਇੱਕ-ਦੂਜੇ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕਚਹਿਰੀ ਕੰਪਲੈਕਸ ਵਿਖੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪੇਸ਼ੀ ਭੁਗਤਣ ਆਈਆਂ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਦੋਵਾਂ ਵਿਚਾਲੇ ਖੂਬ ਲੜਾਈ-ਝਗੜਾ ਹੋਇਆ। ਪੁਲਿਸ ਚੌਕੀ ਕਚਹਿਰੀ ਕੰਪਲੈਕਸ ਦੇ ਇੰਚਾਰਜ ਸਬ ਇੰਸਪੈਕਟਰ ਧਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਲੜਾਈ ਦੌਰਾਨ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਮੁਲਾਹਿਜੇ ਵਾਸਤੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁੱਢਲੀ ਜਾਣਕਾਰੀ ਨਿਕਲ ਕੇ ਆਈ ਹੈ ਕਿ ਦੋਵਾਂ ਧਿਰਾਂ ਦੀ ਪੁਰਾਣੀ ਰੰਜ਼ਿਸ਼ ਹੈ ਅਤੇ ਪਹਿਲਾਂ ਦੇ ਇੱਕ ਅਪਰਾਧਿਕ ਮਾਮਲੇ ਵਿੱਚ ਦੋਵਾਂ ਧਿਰਾਂ ਦੀ ਕੋਰਟ ਵਿੱਚ ਪੇਸ਼ੀ ਸੀ ਅਤੇ ਇੱਥੇ ਉਨ੍ਹਾਂ ਵਿਚਾਲੇ ਮੁੜ ਤੋਂ ਝਗੜਾ ਹੋ ਗਿਆ ਅਤੇ ਅਦਾਲਤ ਦਾ ਮਾਹੌਲ ਖਰਾਬ ਹੋ ਗਿਆ। ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ।

