ਰੂਸ ‘ਚ ਫਸੇ ਨੌਜਵਾਨਾਂ ਦੀ PM ਮੋਦੀ ਨੂੰ ਅਪੀਲ, “ਪੁਤਿਨ ਨਾਲ ਗੱਲ ਕਰ ਕੇ ਸਾਨੂੰ ਨਰਕ ‘ਚੋਂ ਕੱਢੋਂ”

ਰੂਸ ‘ਚ ਫਸੇ ਨੌਜਵਾਨਾਂ ਦੀ PM ਮੋਦੀ ਨੂੰ ਅਪੀਲ, “ਪੁਤਿਨ ਨਾਲ ਗੱਲ ਕਰ ਕੇ ਸਾਨੂੰ ਨਰਕ ‘ਚੋਂ ਕੱਢੋਂ”

ਵੀਓਪੀ ਬਿਊਰੋ – ਵੱਡੀ ਗਿਣਤੀ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ ਦਾ ਰੁਖ ਕਰਦੀ ਹੈ। ਰੋਜ਼ਗਾਰ ਤੇ ਪੜ੍ਹਾਈ ਦੇ ਲਈ ਭਾਰਤ ਦੇ ਖਾਸ ਕਰ ਪੰਜਾਬ-ਹਰਿਆਣਾ ਦੇ ਸੈਂਕੜੇ ਨੌਜਵਾਨ ਰੂਸ ਗਏ ਪਰ ਉੱਥੇ ਉਨ੍ਹਾਂ ਦੀ ਜ਼ਿੰਦਗੀ ਹੀ ਬਰਬਾਦੀ ਦੇ ਕੰਢੇ ਜਾ ਪਹੁੰਚੀ। ਨੌਜਵਾਨਾਂ ਵੱਲੋਂ ਕਈ ਵਾਰ ਵੀਡੀਓ ਜਾਰੀ ਕਰ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿ ਉਨ੍ਹਾਂ ਨੂੰ ਵਾਪਸ ਦੇਸ਼ ਬੁਲਾਇਆ ਜਾਵੇ। ਰੂਸ ਵੱਲੋਂ ਭਾਰਤੀ ਨੌਜਵਾਨਾਂ ਨੂੰ ਧੱਕੇ ਦੇ ਨਾਲ ਯੂਕਰੇਨ ਖਿਲਾਫ ਜੰਗ ਵਿੱਚ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਹੁਣ ਜਦ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਭਾਰਤ ਦੌਰੇ ‘ਤੇ ਹਨ ਤਾਂ ਪੀੜਤਾਂ ਨੇ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਮੁਲਾਕਾਤ ਦੌਰਾਨ ਰੂਸ ਵਿੱਤ ਫਸੇ ਨੌਜਵਾਨਾਂ ਦਾ ਮੁੱਦਾ ਚੁੱਕਿਆ ਜਾਵੇ ਜਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ।

ਰੂਸ ਵਿੱਚ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਵਾਅਦੇ ਕਰਕੇ ਫੌਜ ਵਿੱਚ ਭਰਤੀ ਕਰਵਾਇਆ ਗਿਆ ਸੀ। ਭਰਤੀ ਹੋਣ ਤੋਂ ਬਾਅਦ, ਉਨ੍ਹਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਟੁੱਟ ਗਿਆ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਆਉਣ ਨਾਲ, ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੇ ਬੱਚਿਆਂ ਦੀਆਂ ਚਿੰਤਾਵਾਂ ਨੂੰ ਰੂਸੀ ਰਾਸ਼ਟਰਪਤੀ ਕੋਲ ਉਠਾਏਗੀ।

ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਵੀ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕਰਦੇ ਹਨ ਕਿ ਰੂਸ ਵਿੱਚ ਫਸੇ ਨੌਜਵਾਨਾਂ ਦੀ ਸਾਰ ਲਈ ਜਾਵੇ। ਹੁਣ ਦੇਖਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨਾਲ ਗੱਲ ਕਰਕੇ ਉਨ੍ਹਾਂ ਦੀ ਸਮੱਸਿਆ ਹਲ ਕਰਨਗੇ ਜਾਂ ਨਹੀਂ। ਇਸ ਸਮੇਂ ਪੀੜਤ ਪਰਿਵਾਰਾਂ ਵੱਲੋਂ ਤਾਂ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਬੱਚੇ ਵਾਪਸ ਲਿਆਂਦੇ ਜਾਣ ਤਾਂ ਜੋ ਉਹ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਨਿਕਲ ਸਕਣ।

error: Content is protected !!