ਪੁਤਿਨ ਦੀ ਫੇਰੀ ਤੋਂ ਬਾਅਦ ਭਾਰਤ ਆ ਰਿਹਾ ਅਮਰੀਕਾ ਦਾ ਵਫਦ
ਨਵੀਂ ਦਿੱਲੀ (ਵੀਓਪੀ ਬਿਊਰੋ) ਕੁਝ ਦਿਨ ਪਹਿਲਾਂ ਜਿੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਉੱਥੇ ਹੀ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੁਤਿਨ ਦੀ ਫੇਰੀ ਤੋਂ ਬਾਅਦ ਅਮਰੀਕਾ ਦਾ ਵੀ ਇੱਕ ਵਫਦ ਭਾਰਤ ਆ ਰਿਹਾ ਹੈ।
ਭਾਰਤ ਅਤੇ ਅਮਰੀਕਾ ਅਪਣੇ ਪ੍ਰਸਤਾਵਿਤ ਦੁਵਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਬਾਰੇ 10 ਦਸੰਬਰ ਨੂੰ ਗੱਲਬਾਤ ਸ਼ੁਰੂ ਕਰਨਗੇ। ਗੱਲਬਾਤ ਤਿੰਨ ਦਿਨਾਂ ਤਕ ਚਲੇਗੀ ਅਤੇ ਅਮਰੀਕੀ ਵਫ਼ਦ ਇਸ ਲਈ ਭਾਰਤ ਦਾ ਦੌਰਾ ਕਰੇਗਾ। ਇਹ ਦੌਰਾ ਮਹੱਤਵਪੂਰਨ ਹੈ ਕਿਉਂਕਿ ਭਾਰਤ ਅਤੇ ਅਮਰੀਕਾ ਇਸ ਸਮੇਂ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦਈਏ ਕਿ ਯੂਕਰੇਨ ਅਤੇ ਰੂਸ ਦੇ ਵਿੱਚ ਕਾਲੇ ਜੋ ਯੁੱਧ ਚੱਲ ਰਿਹਾ ਹੈ ਉਸ ਦ ਅਸਰ ਭਾਰਤ ਦੇ ਅਮਰੀਕਾ ਨਾਲ ਸੰਬੰਧਾਂ ਤੇ ਵੀ ਪੈ ਰਿਹਾ ਹੈ। ਕਿਉਂਕਿ ਭਾਰਤ ਰੂਸ ਕੋਲੋਂ ਕੱਚਾ ਤੇਲ ਖਰੀਦ ਰਿਹਾ ਸੀ ਅਤੇ ਰ ਅਤੇ ਅਮਰੀਕਾ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ। ਅਮਰੀਕਾ ਦਾ ਮੰਨਣਾ ਹੈ ਕਿ ਜਦ ਭਾਰਤ ਰੂਸ ਕੋਲੋਂ ਕੱਚਾ ਤੇਲ ਖਰੀਦਦਾ ਹੈ ਤਾਂ ਉਸ ਵੱਲੋਂ ਭੁਗਤਾਨ ਕੀਤੇ ਜਾਂਦੇ ਪੈਸੇ ਦੇ ਨਾਲ ਰੂਸ ਯੂਕਰੇਨ ਦੇ ਖਿਲਾਫ ਜੰਗ ਵਿੱਚ ਵਰਤੋ ਕਰਦਾ ਹੈ। ਇਸ ਲਈ ਅਮਰੀਕਾ ਨੇ ਭਾਰਤ ਉੱਤੇ ਫਾਲਤੂ ਟੈਰਿਫ ਲਾ ਦਿੱਤਾ ਸੀ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਚੱਲ ਰਹੀ ਸੀ। ਹੁਣ ਅਮਰੀਕੀ ਵਫਦ ਭਾਰਤ ਨਾਲ ਟੈਰਿਫ ਦੇ ਮੁੱਦੇ ਦੀ ਕੀ ਗੱਲ ਕਰਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

