ਨਵਜੋਤ ਸਿੱਧੂ ਨੂੰ ਬਣਾਓ ਕਾਂਗਰਸ ਦਾ CM ਚਿਹਰਾ: ਨਵਜੋਤ ਕੌਰ
ਵੀਓਪੀ ਬਿਊਰੋ – 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਪੱਧਰ ‘ਤੇ ਪੂਰਾ ਜ਼ੋਰ ਲਗਾ ਰਹੀ ਹਨ। ਸ਼੍ਰੋਮਣੀ ਅਕਾਲੀ ਦਲ , ਆਮ ਆਦਮੀ ਪਾਰਟੀ, ਭਾਜਪਾ ਹੈ ਜਾਂ ਫਿਰ ਕਾਂਗਰਸ ਸਾਰੀਆਂ ਪਾਰਟੀਆਂ ਦਾ ਨਿਸ਼ਾਨਾ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਹਨ। ਇਹ ਪਾਰਟੀਆਂ ਕਿਸੇ ਨਾ ਕਿਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀਆਂ ਨੇ।
ਇਸ ਸਮੇਂ ਨੈਸ਼ਨਲ ਪਾਰਟੀ ਕਾਂਗਰਸ ਜੋ ਕਿ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ, 2027 ਜਾਂ ਚੋਣਾਂ ਨੂੰ ਲੈ ਕੇ ਕਾਫੀ ਗੰਭੀਰ ਹੈ। ਹਾਲਾਂਕਿ ਪਿਛਲੇ ਕੁਝ ਨਤੀਜੇ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਹੱਕ ਵਿੱਚ ਨਹੀਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਕੁਝ ਖਾਸ ਕਰਕੇ ਨਹੀਂ ਦਿਖਾ ਸਕੇ ਇਸ ਤੋਂ ਬਾਅਦ ਜੋ ਸਿਆਸੀ ਗਲਿਆਰਿਆਂ ਵਿੱਚ ਹਵਾ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਹਵਾ ਗਰਮ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਫੇਸ ਵੀ ਐਲਾਨ ਸਕਦੀ ਹੈ।
ਇਸ ਵਿਚਾਲੇ ਹੁਣ ਸਿੱਧੂ ਪਰਿਵਾਰ ਨੇ ਐਂਟਰੀ ਮਾਰ ਲਈ ਹੈ। ਨਵਜੋਤ ਕੌਰ ਸਿੱਧੂ ਨੇ ਕੱਲ ਇੱਕ ਸਟੇਟਮੈਂਟ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਾਂਗਰਸ ਨਵਜੋਤ ਸਿੱਧੂ ਨੂੰ 2027 ਲਈ ਸੀਐੱਮ ਫੇਸ ਬਣਾ ਦੇਣ ਤਾਂ ਉਹ ਨਤੀਜੇ ਵਧੀਆ ਲਿਆ ਸਕਦੇ ਨੇ। ਇਸ ਬਿਆਨ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ ਕਿ ਕਾਫੀ ਸਮਾਂ ਸਿਆਸਤ ਤੋਂ ਬਾਹਰ ਰਹੇ ਸਿਆਸੀ ਐਕਟੀਵਿਟੀਜ ਨਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਖੜ੍ਹੇ ਪੈਰ ਹੁਣ ਕਾਂਗਰਸ ਵੱਲੋਂ ਸੀਐੱਮ ਚਿਹਰੇ ਦੀ ਦਾਵੇਦਾਰੀ ਕਿੱਦਾਂ ਠੋਕਣ ਲੱਗ ਪਏ ਨੇ। ਇਸ ਤੋਂ ਇਹ ਤਾਂ ਸਾਫ ਨਜ਼ਰ ਆ ਰਿਹਾ ਕਿ ਕਾਂਗਰਸ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਧੜੇਬਾਜੀ ਬਣੀ ਹੋਈ ਹੈ।
ਪ੍ਰਧਾਨ ਬਣਨ ਲਈ ਸੀਐਮ ਚਿਹਰਾ ਬਣਨ ਲਈ ਸਾਰੇ ਆਗੂ ਆਪਣੇ ਆਪਣੇ ਆਪ ਨੂੰ ਦਾਵੇਦਾਰ ਵਜੋਂ ਪੇਸ਼ ਕਰ ਰਹੇ ਨੇ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਕਿਸ ਦੇ ਹੱਕ ਵਿੱਚ ਜਾਂਦਾ ਹੈ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਹਾਈ ਕਮਾਨ ਜਿਵੇਂ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਕਾਫੀ ਨਜ਼ਦੀਕੀ ਹਨ। ਜੇਕਰ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪਦੇ ਨੇ ਤੇ ਸੀਐੱਮ ਚਿਹਰਾ ਐਲਾ ਦੇ ਨੇ ਤਾਂ ਉਹ ਪੰਜਾਬ ਦੀ ਤਰੱਕੀ ਲਈ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਕਾਫੀ ਮਿਹਨਤ ਕਰਨਗੇ।

