ਹਲਕੇ-ਫੁਲਕੇ ਹੰਗਾਮੇ ਤੇ ਇਲਜ਼ਾਮਾਂ ਵਿਚਾਲੇ ਚੋਣਾਂ ਸੰਪੰਨ
ਵੀਓਪੀ ਬਿਊਰੋ – ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਲਈ ਪੋਲਿੰਗ ਹੋਈ। ਇਸ ਦੌਰਾਨ ਲੋਕਾਂ ਵਿੱਚ ਆਮ ਦੀ ਤਰ੍ਹਾਂ ਹੀ ਵੋਟਾਂ ਲਈ ਰੁਝਾਨ ਰਿਹਾ। ਜ਼ਿਆਦਾਤਰ ਲੋਕ ਤਾਂ ਵੋਟ ਪਾਉਣ ਦੇ ਲਈ ਘਰ ਤੋਂ ਨਿਕਲੇ ਹੀ ਨਹੀਂ। ਮੁੱਖ ਮੰਤਰੀ ਸਣੇ ਪੰਜਾਬ ਦੇ ਕਈ ਸਿਆਸੀ ਆਗੂਆਂ ਨੇ ਵੀ ਆਪਣੀ ਵੋਟ ਦਾ ਭੁਗਤਾਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਮੰਗਵਾਲ ਵਿਖੇ ਪਹੁੰਚ ਕੇ ਆਪਣੀ ਆਪਣੀ ਵੋਟ ਦਾ ਭੁਗਤਾਣ ਕੀਤਾ। ਇਸ ਦੇ ਨਾਲ ਹੀ ਕਈ ਲਾੜੇ ਵੀ ਆਪਣੇ ਵਿਆਹ ਵਾਲੇ ਦਿਨ ਬਰਾਤ ਤੋਂ ਪਹਿਲਾਂ ਵੋਟ ਦਾ ਸਹੀ ਇਸਤੇਮਾਲ ਕਰਨ ਪਹੁੰਚੇ।
ਇਸ ਦੌਰਾਨ ਕਈ ਜਗ੍ਹਾ ਮਾਹੌਲ ਤਣਾਅਪੂਰਨ ਵੀ ਰਿਹਾ। ਜ਼ਿਲਾ ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਬਣੇ ਪੋਲਿੰਗ ਬੂਥ ਦਾ ਦਰਵਾਜ਼ਾ ਬੰਦ ਹੋਣ ਕਾਰਨ ਰੋਲਾ ਪੈ ਗਿਆ। ਬੂਥ ਦੇ ਬਾਹਰ ਖੜੇ ਲੋਕਾਂ ਨੇ ਇਸ ਦਾ ਕੀਤਾ ਵਿਰੋਧ ਉਹਨਾਂ ਨੇ ਕਿਹਾ ਪਹਿਲਾਂ ਅੰਦਰ ਬੰਦੇ ਬੈਠੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਬਾਅਦ ਵਿੱਚ ਜਦੋਂ ਰੌਲਾ ਪਿਆ ਤੇ ਦੱਸਿਆ ਕਿ ਉਹ ਰੋਟੀ ਖਾ ਰਹੇ ਨੇ ਇਸ ਕਰਕੇ ਦਰਵਾਜ਼ਾ ਬੰਦ ਕੀਤਾ ਹੋਇਆ ਹੈ।
ਇਸੇ ਤਰ੍ਹਾਂ ਤਰਨਤਾਰਨ ਦੇ ਪਿੰਡ ਕਾਜ਼ੀ ਕੋਟ ਵਿਖੇ ਬੂਥ ਲਗਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਇਲਜ਼ਾਮ ਲਾਏ। ਉੱਥੇ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਵਿਰੋਧੀ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਕੇ ਬੈਠੇ ਹੋਏ ਹਨ ਅਤੇ ਇਸ ਲਈ ਬੌਖਲਾਹਟ ਵਿੱਚ ਇਹੋ-ਜਿਹੇ ਇਲਜ਼ਾਮ ਲਾ ਰਹੇ ਹਨ।

