ਮੱਝ ਚੋਰੀ ਦਾ ਇਲਜ਼ਾਮ… ਪੁਲਿਸ ਨੇ ਕੁੱਟ ਸੁੱਟੇ ਨੌਜਵਾਨ!
ਵੀਓਪੀ ਬਿਊਰੋ – ਮਾਨਸਾ ਦੇ ਕਸਬਾ ਭੀਖੀ ਵਿੱਚ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗੇ ਹਨ ਕਿ ਪੁਲਿਸ ਮੁਲਾਜ਼ਮਾਂ ਨੇ ਮੱਝ ਚੋਰੀ ਕਰਨ ਦੇ ਦੋਸ਼ ਵਿੱਚ ਚਾਰ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਇਹ ਇਲਜ਼ਾਮ ਲਗਾਏ ਹਨ ਮਾਨਸਾ ਦੇ ਸਿਵਲ ਹਸਪਤਾਲ ‘ਚ ਦਾਖਲ ਨੌਜਵਾਨਾਂ ਨੇ, ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ ਅਤੇ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਜਾਣਕਾਰੀ ਮੁਤਾਬਕ ਭੀਖੀ ਵਿੱਚ ਰਾਤ ਸਮੇਂ ਕਿਸਾਨਾਂ ਦੀਆਂ ਫਸਲਾਂ ਦੀ ਰਾਖੀ ਰੱਖਦੇ ਹਨ ਅਤੇ ਅਵਾਰਾ ਪਸ਼ੂਆਂ ਤੋਂ ਫਸਲਾਂ ਬਚਾਉਂਦੇ ਹਨ. ਇਹਨਾਂ ਨੂੰ ਮਾਨਸਾ ਦੇ ਕਸਬਾ ਭੀਖੀ ਪੁਲਿਸ ਨੇ ਇੱਕ ਮੱਝ ਚੋਰੀ ਦੇ ਮਾਮਲੇ ਵਿੱਚ ਥਾਣਾ ਭੀਖੀ ਬੁਲਾਇਆ ਤੇ ਇਹਨਾਂ ਦੀ ਇਸ ਕਦਰ ਕੁੱਟਮਾਰ ਕੀਤੀ ਕਿ ਇਹ ਹੁਣ ਇਲਾਜ ਦੇ ਨਾਲ ਨਾਲ ਇਨਸਾਫ ਦੀ ਵੀ ਮੰਗ ਕਰ ਰਹੇ ਹਨ।
ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਫਸਲਾਂ ਦੀ ਰਾਖੀ ਕਰਨ ਵਾਲੇ ਇਹਨਾਂ ਨੌਜਵਾਨਾਂ ਦੀ ਅੱਠ ਪਿੰਡਾਂ ਦੀਆਂ ਪੰਚਾਇਤਾਂ ਗਵਾਹੀ ਵੀ ਭਰੀ ਪਰ ਥਾਣੇ ਦਾ ਐੱਸਐੱਚਓ ਨਹੀਂ ਮੰਨਿਆ ਅਤੇ ਉਨਾਂ ਕਿਸਾਨ ਆਗੂਆਂ ਨੂੰ ਵੀ ਭੱਦੀ ਸ਼ਬਦਾਵਲੀ ਬੋਲੀ ਉਹਨਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਥਾਣੇ ਘਿਰਾਓ ਕਰਕੇ ਤੋਂ ਵੀ ਪਿੱਛੇ ਨਹੀਂ ਹਟਣਗੇ।
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਝੂਠ ਦੱਸਿਆ ਹੈ।


