ਵਿਨੈਪਾਲ ਜੈਦ ਦੇ ਪਿਤਾ ਦੇ ਦੇਹਾਂਤ ‘ਤੇ ਏਮਾ ਵਲੋਂ ਕੀਤਾ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ ਅੱਜ
ਵੀਓਪੀ ਬਿਊਰੋ- ਸੀਨੀਅਰ ਪੱਤਰਕਾਰ ਅਤੇ ਵਨ ਇੰਡੀਆ ਨਿਊਜ਼ ਚੈਨਲ ਦੇ ਸੰਪਾਦਕ ਵਿਨੈਪਾਲ ਜ਼ੈਦ, ਜਿਨ੍ਹਾਂ ਦੇ ਪਿਤਾ ਸਰਦਾਰ ਇੰਦਰਜੀਤ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਮੁਹੱਲਾ ਗੋਬਿੰਦਗੜ੍ਹ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਰੋਡ ਵਿਖੇ ਹੋਵੇਗੀ।
ਇਸ ਦੁੱਖ ਦੀ ਇਸ ਘੜੀ ਦੇ ਵਿੱਚ ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ (ਏਮਾ) ਦੇ ਚੀਫ ਪੈਟਰਨ ਪਰਮਜੀਤ ਸਿੰਘ ਰੰਗਪੁਰੀ, ਚੇਅਰਮੈਨ ਨਰਿੰਦਰ ਨੰਦਨ, ਪ੍ਰਧਾਨ ਸੰਦੀਪ ਸਾਹੀ, ਜਨਰਲ ਸੈਕਟਰੀ ਪਵਨ ਧੂਪੜ ਅਤੇ ਪੂਰੀ ਟੀਮ ਨੇ ਵਿਨੈਪਾਲ ਜੈਦ ਨਾਲ ਦੁੱਖ ਪ੍ਰਗਟ ਕਰਦਿਆਂ ਹੋਇਆ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ।


