ਜਲੰਧਰ ‘ਚ ਗੋ+ਲੀ ਮਾਰ ਕੇ ਨੌਜਵਾਨ ਦੀ ਹੱ+ਤਿਆ

ਜਲੰਧਰ ‘ਚ ਗੋ+ਲੀ ਮਾਰ ਕੇ ਨੌਜਵਾਨ ਦੀ ਹੱ+ਤਿਆ

ਵੀਓਪੀ ਬਿਊਰੋ – ਆਏ ਦਿਨ ਪੰਜਾਬ ਵਿੱਚ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਨੇ ਕਿ ਦੇਖਣ ਸੁਣਨ ਵਾਲਿਆਂ ਦੇ ਹੋਸ਼ ਉੱਡ ਜਾਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਜਲੰਧਰ ਦੇ ਹਲਕਾ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰ ਵਲੋਂ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਹੰਸ ਉਰਫ ਸੋਨੂੰ (32) ਪੁੱਤਰ ਬੱਗਾ ਵਾਸੀ ਰਾਮਦਾਸ ਕਲੌਨੀ ਸ਼ਾਹਕੋਟ, ਜੋ ਕਿ ਪੁੱਡਾ ਕਲੌਨੀ ਵਿਖੇ ਇੱਕ ਕਬਾੜ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਉਸਦਾ ਕੁੱਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।

ਵਾਰਦਾਤ ਤੋਂ ਬਾਅਦ ਹਮਲਾਵਰ ਧੁੰਦ ਦਾ ਫਾਇਦਾ ਚੁੱਕ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਸੰਦੀਪ ਕੁਮਾਰ ਨੂੰ ਉਸਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕ ਹੀ ਨਿੱਜੀ ਹਸਪਤਾਲ ਅਤੇ ਬਾਅਦ ’ਚ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ’ਤੇ ਡੀ.ਐਸ.ਪੀ. ਸੁਖਪਾਲ ਸਿੰਘ ਤੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਹੈ।

error: Content is protected !!