ਸ਼ਰਾਬੀ ASI ਦੀ ਵਾਇਰਲ ਹੋਈ ਵੀਡੀਓ, ਕਹਿੰਦਾ-ਅੱਧਾ ਪੈੱਗ ਹੀ ਲਾਇਆ
ਵੀਓਪੀ ਬਿਊਰੋ – ਪੰਜਾਬ ਪੁਲਿਸ ਦੀ ਵਰਦੀ ਖਾਕੀ ਜੋ ਕਿ ਆਮ ਲੋਕਾਂ ਦੀ ਰਾਖੀ ਲਈ ਹੈ ਪਰ ਕਈ ਵਾਰ ਕਲੰਕਿਤ ਹੋ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬੀਤੀ ਰਾਤ ਜਲੰਧਰ ਦੇ ਬੱਸ ਸਟੈਂਡ ਤੋਂ, ਜਿੱਥੇ ਇੱਕ ਪੁਲਿਸ ਮੁਲਾਜ਼ਮ ਸ਼ਰਾਬੀ ਹਾਲਤ ‘ਚ ਮਿਲਿਆ ਅਤੇ ਹੁਣ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ‘ਚ ਸ਼ਰਾਬੀ ਮੁਲਾਜ਼ਮ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੇ ਸਿਰਫ ਅੱਧਾ ਪੈੱਗ ਹੀ ਲਾਇਆ ਹੈ ਅਤੇ ਜ਼ਿਆਦਾ ਸ਼ਰਾਬ ਨਹੀਂ ਪੀਤੀ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਆਨ ਡਿਊਟੀ ਉਕਤ ਮੁਲਾਜ਼ਮ ਗੰਭੀਰ ਕਿਉਂ ਨਹੀਂ ਹੈ ਅਤੇ ਅਜਿਹੇ ਵਿੱਚ ਵਿਭਾਗ ਨੂੰ ਵੀ ਸ਼ਰਮਸਾਰ ਹੋਣਾ ਪਿਆ ਹੈ।
ਜਾਣਕਾਰੀ ਮੁਤਾਬਕ ਮੁਲਾਜ਼ਮ ਜਲੰਧਰ ਦੇ ਬੱਸ ਸਟੈਂਡ ‘ਤੇ ਪਾਰਕਿੰਗ ਏਰੀਆ ਵਿੱਚ ਫੁੱਟਪਾਥ ‘ਤੇ ਲਗਭਗ 20 ਮਿੰਟ ਬੈਠਾ ਬੱਸ ਦੀ ਉਡੀਕ ਕਰਦਾ ਰਿਹਾ। ਜਦੋਂ ਕਿਸੇ ਨੇ ਉਸਨੂੰ ਦੱਸਿਆ ਕਿ ਬੱਸ ਨਹੀਂ ਆਵੇਗੀ,ਤਾਂ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਰਿਪੋਰਟਾਂ ਦੇ ਅਨੁਸਾਰ ਸ਼ਰਾਬੀ ASI ਦੀ ਪਛਾਣ ਹਰਪਿੰਦਰ ਸਿੰਘ ਵਜੋਂ ਹੋਈ ਹੈ, ਜੋ PAP ਸਿਖਲਾਈ ਕੇਂਦਰ ਵਿੱਚ ਤਾਇਨਾਤ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਪੁਲਿਸ ਵਿਭਾਗ ਦੇ ਕੋਲੋਂ ਮੰਗ ਕੀਤੀ ਹੈ ਕਿ ਉਕਤ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਮੁਲਾਜ਼ਮ ਅਜਿਹੀ ਗਲਤੀ ਨਾ ਕਰੇ।


