ਢੱਲਦੇ ਸਾਲ ਪਰਿਵਾਰ ਨੇ ਸਮਾਪਤ ਕੀਤੀ ਜੀਵਨ ਲੀਲਾ
ਮਲੇਰਕੋਟਲਾ (ਵੀਓਪੀ ਬਿਊਰੋ) ਕ੍ਰਿਸਮਿਸ ਦੀ ਦਿਨ ਜਿੱਥੇ ਕਈਆਂ ਲਈ ਖੁਸ਼ੀ ਦਾ ਦਿਨ ਹੈ, ਉੱਥੇ ਹੀ ਇੱਕ ਘਰ ਵਿੱਚ ਕ੍ਰਿਸਮਿਸ ਮੌਕੇ ਸੱਥਰ ਵਿੱਛ ਗਏ ਹਨ। ਮਾਮਲਾ ਸਾਹਮਣੇ ਆਇਆ ਹੈ ਮਲੇਰਕੋਟਲਾ ਤੋਂ, ਜਿੱਥੇ ਇੱਕ ਪਰਿਵਾਰ ਨੇ ਆਤਮ ਹੱ+ਤਿਆ ਕਰ ਲਈ। ਇੱਥੇ ਦੇ ਪਿੰਡ ਭੂਦਨ ਵਿੱਚ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ 9 ਸਾਲਾਂ ਦੇ ਪੁੱਤਰ ਸਮੇਤ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਇੰਦਰਪਾਲ ਕੌਰ (31), ਉਸ ਦੇ ਪੁੱਤਰ ਜੌਰਡਨ ਸਿੰਘ (9) ਅਤੇ ਮਾਂ ਹਰਦੀਪ ਕੌਰ ਵਜੋਂ ਹੋਈ ਹੈ। ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਉਸ ਕੋਲ ਹੀ ਰਹਿ ਰਹੀ ਸੀ।
ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਅਰੰਭ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਦੀ ਭੈਣ ਦਾ ਵਿਆਹ ਕਰੀਬ 10 ਸਾਲ ਪਹਿਲਾਂ ਪਵਨਦੀਪ ਸਿੰਘ ਦੇ ਨਾਲ ਹੋਇਆ ਸੀ, ਸੱਤ ਅੱਠ ਸਾਲ ਪਹਿਲਾਂ ਪਵਨਦੀਪ ਸਿੰਘ ਦੀ ਮੌਤ ਹੋ ਗਈ ਸੀ, ਮਦਈ ਕੁਲਦੀਪ ਸਿੰਘ ਦੀ ਮਾਤਾ ਹਰਦੀਪ ਕੌਰ ਉਸ ਦੀ ਭੈਣ ਇੰਦਰਪਾਲ ਕੌਰ ਤੇ ਉਸਦੇ ਲੜਕੇ ਜੋਰਡਨ ਸਿੰਘ ਧਨੇਸਰ ਉਰਫ ਜਸਕੀਰਤ ਸਿੰਘ ਨਾਲ ਪਿੰਡ ਵਿਖੇ ਰਹਿੰਦਾ ਰਹਿੰਦੀ ਸੀ। ਬਿਆਨ ਮੁਤਾਬਕ ਇੰਦਰ ਕੌਰ ਇੰਦਰਪਾਲ ਕੌਰ ਤੇ ਹਰਦੀਪ ਕੌਰ ਵੱਲੋਂ ਇੱਕ ਵੀਡੀਓ ਉਕਤਾਂ ਦੋਸ਼ੀਆਂ ਵੱਲੋਂ ਤੰਗ ਪਰੇਸ਼ਾਨ ਕਰਨ ਸੰਬੰਧੀ ਬਣਾ ਕੇ ਭੂਆ ਲਖਵੀ ਕੌਰ ਪਤਨੀ ਬਾਸੀ ਹਮਾਊ ਥਾਣਾ ਲਹਿਰਾ ਗਾਗਾ ਦੇ ਫੋਨ ਨੰਬਰ ‘ਤੇ ਭੇਜੀ ਸੀ ਕਿ ਉਕਤ ਲੋਕ ਮੈਨੂੰ ਕਾਫੀ ਸਾਨੂੰ ਕਾਫੀ ਤੰਗ ਪਰੇਸ਼ਾਨ ਕਰ ਰਹੇ ਹਨ ਪੁਲਿਸ ਵੱਲੋਂ ਅੱਗੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

