ਕਾਂਗਰਸ ਨੂੰ ਵੱਡਾ ਝਟਕਾ! ਕੀ ਆਪ ਨੂੰ ਹੋਏਗਾ ਫਾਇਦਾ ?

ਕੌਂਸਲਰ ਪਰਮਜੀਤ ਕੌਰ ਅਤੇ ਹਰਪਾਲ ਮਿੰਟੂ ਹੋਏ ਪਾਰਟੀ ਵਿੱਚ ਸ਼ਾਮਲ

ਜਲੰਧਰ (ਰੰਗਪੁਰੀ) ਜਲੰਧਰ ਕੇਂਦਰੀ ਰਾਜਨੀਤੀ ਵਿੱਚ ਕਾਂਗਰਸ ਨੂੰ ਉਦੋਂ ਇੱਕ ਵੱਡਾ ਝਟਕਾ ਲੱਗਾ| ਜਦੋਂ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਰਾਜਨੀਤਿਕ ਘਟਨਾਕ੍ਰਮ ਨੂੰ ਕਾਂਗਰਸ ਲਈ ਇੱਕ ਵੱਡੇ ਝਟਕੇ ਵਜੋਂ ਦੇਖਿਆ ਤਾਂ ਜਾ ਹੀ ਰਿਹਾ ਹੈ, ਪਰ ਕੀ ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਇਸ ਦਾ ਕੀ ਫਾਇਦਾ ਹੋਏਗਾ।

ਕੌਂਸਲਰ ਪਰਮਜੀਤ ਕੌਰ ਨੂੰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਦਫ਼ਤਰ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ, ਜਦਕਿ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਮੁੱਖ ਮੰਤਰੀ ਘਰ ਵਿਖੇ ਪਾਰਟੀ ਮੈਂਬਰਸ਼ਿਪ ਸਵੀਕਾਰ ਕੀਤੀ।

ਕਾਂਗਰਸ ਦੇ ਕੌਂਸਲਰ ਨੇ ਕਿਉਂ ਛੱਡੀ ਪਾਰਟੀ ?

ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਲੀਡਰਸ਼ਿਪ ਦੇ ਕਮੀ ਦੇ ਚਲਦੇ ਕੌਂਸਲਰ ਪਰਮਜੀਤ ਕੌਰ ਨੇ ਪਾਰਟੀ ਛੱਡੀ ਜਾਂ ਕੋਈ ਹੋਰ ਕਾਰਣ| ਕਾਰਣ ਕੋਈ ਵੀ ਹੋਵੇ ਪਰ ਸਵਾਲ ਇਹ ਉਠਦਾ ਹੈ ਕੀ ਜਲੰਧਰ ਕਾਂਗਰਸ ਦੀ ਲੀਡਰਸ਼ਿਪ ਨੂੰ ਆਪਣੇ ਕੋਂਸਲਰ ਦੇ ਆਪ ‘ਚ ਸ਼ਾਮਿਲ ਹੋਣ ਦੀ ਭਨਕ ਤੱਕ ਨਹੀਂ ਲੱਗੀ ਜਾਂ ਅਜਿਹੇ ਕਿਹੜੇ ਹੋਰ ਕਾਰਣ ਸਨ ਕਿ ਕੌਂਸਲਰ ਪਰਮਜੀਤ ਕੌਰ ਆਪਣੇ ਪਤੀ ਹਰਪਾਲ ਮਿੰਟੂ ਸਣੇ ਪਾਰਟੀ ਛੱਡ ਗਈ| ਇਸ ‘ਤੇ ਨਾ ਸਿਰਫ ਵਿਚਾਰ ਕਰਨ ਦੀ ਜ਼ਰੂਰਤ ਬਲਕਿ ਇਸ ‘ਤੇ ਆਤਮਮੰਥਣ ਕਰਨ ਦੀ ਵੀ ਜ਼ਰੂਰਤ ਹੈ|

ਕੀ ਆਪ ਨੂੰ ਹੋਏਗਾ ਫਾਇਦਾ ?

ਕੌਂਸਲਰ ਪਰਮਜੀਤ ਕੌਰ ਤੇ ਉਹਨਾਂ ਦੇ ਪਤੀ ਹਰਪਾਲ ਮਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਤਾਂ ਹੋ ਗਏ ਹਨ| ਪਰ ਹੁਣ ਇਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਪ ਨੂੰ ਇਸ ਨਾਲ ਫਾਇਦਾ ਹੋਏਗਾ ਤਾਂ ਦਸ ਦੇਈਏ ਕਿ ਆਪ ਲੀਡਰਸ਼ਿਪ ਨੂੰ ਇਹ ਲੱਗਦਾ ਹੈ ਕਿ ਕੌਂਸਲਰ ਪਰਮਜੀਤ ਕੌਰ ਤੇ ਉਹਨਾਂ ਦੇ ਪਤੀ ਹਰਪਾਲ ਮਿੰਟੂ ਦੇ ਆਪ ‘ਚ ਆਉਣ ਨਾਲ ਫਾਇਦਾ ਹੋਏਗਾ ਤਾਂ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਫਿਲਹਾਲ 2027 ਤੋਂ ਪਹਿਲਾਂ ਕੋਈ ਵੀ ਚੌਣ ਹੋਣ ਦੀ ਸੰਭਾਵਨਾ ਨਾ-ਮਾਤਰ ਹੀ ਹੈ|

error: Content is protected !!