ਆਪਣੇ ਹੀ ਬਣੇ ਜਾਨ ਦੇ ਦੁਸ਼ਮਣ, 2 ਥਾਈਂ ਕ+ਤ+ਲ
ਵੀਓਪੀ ਬਿਊਰੋ – ਪੰਜਾਬ ਵਿੱਚ ਮਾਹੌਲ ਦਿਨ-ਬ-ਦਿਨ ਵਿਗੜਦਾ ਹੀ ਜਾ ਰਿਹਾ ਹੈ। ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਹੁਣ ਆਪਣੀ ਸੁਰੱਖਿਆ ਦੀ ਫਿਕਰ ਹੋਣ ਲੱਗੀ ਹੈ। 2 ਮਾਮਲਿਆਂ ‘ਤੇ ਨਜ਼ਰ ਮਾਰਾਂਗੇ, ਜਿੱਥੇ ਆਪਣਿਆਂ ਨੇ ਹੀ ਆਪਣਿਆਂ ਨੂੰ ਜਾਨੋਂ ਮਾਰ ਦਿੱਤਾ।
ਪਹਿਲੇ ਮਾਮਲੇ ਵਿੱਚ ਬਠਿੰਡਾ ਦੀ ਠੰਡੀ ਸੜਕ ਨਜ਼ਦੀਕ ਪੁਰਾਣੀ ਥਾਣਾ ਕਨਾਲ ਚੌਕੀ ਦੇ ਪਿੱਛਲੇ ਪਾਸੇ ਖਾਲੀ ਪਲਾਟ ਝਾੜੀਆਂ ਵਿੱਚ ਇੱਕ ਲੜਕੀ ਦੀ ਲਾਸ਼ ਮਿਲੀ ਸੀ, ਜਿਸਦੀ ਗਰਦਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਸੀ ਅਤੇ ਮੌਕੇ ‘ਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੀ, ਆਖਿਰਕਾਰ ਵੱਖ ਵੱਖ ਪਹਿਲੂਆਂ ਤੋਂ ਜਾਂਚ ਪੜਤਾਲ ‘ਚੋਂ ਪਤਾ ਲੱਗ ਗਿਆ ਕਿ ਉਸਦੇ ਪਤੀ ਨੇ ਹੀ ਇਸ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਦੂਜੇ ਮਾਮਲੇ ਵਿੱਚ ਪਟਿਆਲਾ ਦੇ ਸੰਜੇ ਕਲੋਨੀ ‘ਚ ਰਹਿਣ ਵਾਲੇ 17 ਸਾਲਾ ਵੀਰੂ ਨਾਮਕ ਨੌਜਵਾਨ ਦਾ ਦੇਰ ਰਾਤ ਕਤਲ ਹੋ ਗਿਆ। ਪਰਿਵਾਰਿਕ ਮੈਂਬਰਾਂ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਰਾਤ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਪਾਰਟੀ ਕਰਨ ਪਰ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਰਜਿੰਦਰ ਹਸਪਤਾਲ ਦੇ ਵਿੱਚ ਲਾਸ਼ ਦੀ ਦਿੱਤੀ ਗਈ ਸੂਚਨਾ ਜਿਸ ਤੋਂ ਬਾਅਦ ਜਦੋਂ ਪਰਿਵਾਰ ਰਜਿੰਦਰ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਉਨਾਂ ਦੇ ਲੜਕੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ।ਫਿਲਹਾਲ ਪੁਲਿਸ ਦੁਆਰਾ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ।

