ਠੰਢ ਨੇ ਕੱਢੇ ਵੱਟੇ… ਸੀਤ ਲਹਿਰ ਦਾ ਅਲਰਟ

ਠੰਢ ਨੇ ਕੱਢੇ ਵੱਟੇ… ਸੀਤ ਲਹਿਰ ਦਾ ਅਲਰਟ

ਵੀਓਪੀ ਬਿਊਰੋ – ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼, ਹਰਿਆਣਾ ਸਣੇ ਦਿੱਲੀ-NCR ਵਿੱਚ ਇਸ ਸਮੇਂ ਕੜਾਕੇ ਦੀ ਠੰਢ ਹੈ। ਪਹਾੜਾਂ ਵਿੱਚ ਪੈ ਰਹੀ ਬਰਫ ਕਾਰਨ ਮੈਦਾਨਾਂ ਵਿੱਚ ਠੰਢ ਵਧੀ ਹੋਈ ਹੈ। ਉੱਥੇ ਦੀ ਸੰਘਣੀ ਧੁੰਦ ਦੇ ਕਾਰਨ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ ਅਤੇ ਇਸ ਦੇ ਨਾਲ ਹੀ ਕੰਮ-ਕਾਰ ਲਈ ਸਵੇਰ-ਸ਼ਾਮ ਬਾਹਰ ਜਾਣ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਸਮ ਵਿਭਾਗ ਵੱਲੋਂ ਫਿਲਹਾਲ ਦੇ ਲਈ ਸੀਤ ਲਹਿਰ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਵਧੀ ਹੋਈ ਠੰਢ ਦੇ ਕਾਰਨ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਵੀ ਕਹਿਰ ਹੈ ਅਤੇ ਇਸ ਕਾਰਨ ਲੋਕਾਂ (ਖਾਸ ਕਰ ਕੇ ਬਜ਼ੁਰਗਾਂ ਤੇ ਮਰੀਜ਼ਾਂ ਨੂੰ) ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਟ੍ਰੈਫ਼ਿਕ ਪੁਲਿਸ ਦੇ ਵੱਲੋਂ ਹਾਈਵੇ ‘ਤੇ ਸਫਰ ਕਰਦੇ ਸਮੇਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।

ਉੱਥੇ ਹੀ ਇੰਡੀਗੋ ਨੇ ਇੱਕ ਯਾਤਰਾ ਸਲਾਹ ਜਾਰੀ ਕੀਤੀ, “ਅੱਜ ਸਵੇਰੇ ਦਿੱਲੀ ਅਤੇ ਹਿੰਡਨ (ਹਵਾਈ ਅੱਡੇ) ਵਿੱਚ ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਛਾਈ ਰਹੀ। ਦ੍ਰਿਸ਼ਟੀ ਵਿੱਚ ਉਤਰਾਅ-ਚੜ੍ਹਾਅ ਦੇ ਨਤੀਜੇ ਵਜੋਂ ਉਡਾਣ ਦੇ ਸਮਾਂ-ਸਾਰਣੀ ਵਿੱਚ ਬਦਲਾਅ ਆਇਆ ਹੈ, ਅਤੇ ਜਿਵੇਂ-ਜਿਵੇਂ ਹਾਲਾਤ ਬਦਲਦੇ ਹਨ, ਓਪਰੇਸ਼ਨ ਆਮ ਨਾਲੋਂ ਹੌਲੀ ਹੋ ਸਕਦੇ ਹਨ। ਸਾਡੀਆਂ ਜ਼ਮੀਨੀ ਟੀਮਾਂ ਸੁਰੱਖਿਆ ਅਤੇ ਦ੍ਰਿਸ਼ਟੀ ਦੀਆਂ ਜ਼ਰੂਰਤਾਂ ਦੀ ਪਾਲਣਾ ਨੂੰ ਤਰਜੀਹ ਦੇ ਰਹੀਆਂ ਹਨ… ਜਿਵੇਂ-ਜਿਵੇਂ ਮੌਸਮ ਵਿੱਚ ਸੁਧਾਰ ਹੁੰਦਾ ਹੈ, ਓਪਰੇਸ਼ਨ ਹੌਲੀ-ਹੌਲੀ ਆਮ ਵਾਂਗ ਹੋ ਜਾਣਗੇ, ਅਤੇ ਉਡਾਣਾਂ ਯੋਜਨਾ ਅਨੁਸਾਰ ਚੱਲਣਗੀਆਂ…”।

error: Content is protected !!