ਡਰਾਵਾ ਦੇ ਕੇ ਮੰਗਦਾ ਸੀ ਰਿਸ਼ਵਤ, ASI ਸਸਪੈਂਡ ਤੇ ਸਰਪੰਚ ਕਾਬੂ
ਵੀਓਪੀ ਬਿਊਰੋ – ਪੰਜਾਬ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ASI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਐੱਸਐੱਸਪੀ ਨੇ ਨਸ਼ੇ ਦੇ ਕੇਸ ਵਿੱਚ ਝੂਠਾ ਫਸਾਉਣ ਦੇ ਨਾਮ ‘ਤੇ ਰਿਸ਼ਵਤ ਲੈਣ ਵਾਲੇ ਏਐੱਸਆਈ ਨੂੰ ਕੀਤਾ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਕਤ ਪਿੰਡ ਨਾਲ ਸਬੰਧਿਤ ਸਰਪੰਚ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਤਰਨਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਨਸ਼ੇ ਦੇ ਕੇਸ ਵਿੱਚ ਝੂਠਾ ਫਸਾਉਣ ਦਾ ਡਰਵਾ ਕੇ ਇੱਕ ਔਰਤ ਕੋਲੋਂ 3 ਲੱਖ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸੀਆਈਏ ਸਟਾਫ ਵਿੱਚ ਤੈਨਾਤ ਏਐੱਸਆਈ ਵਿਨੋਦ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਵਿਚੋਲੇ ਸਰਪੰਚ ਸਤਨਾਮ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆਂ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੀਆਈਏ ਸਟਾਫ ਵਿੱਚ ਤੈਨਾਤ ਏਐੱਸਆਈ ਵਿਨੋਦ ਕੁਮਾਰ ਵੱਲੋਂ ਡਰੱਗ ਪੈਡਲਰ ਦੀ ਸਾਥੀ ਔਰਤ ਨੂੰ ਡਰਾ ਧਮਕਾ ਕੇ ਸਰਪੰਚ ਸਤਨਾਮ ਸਿੰਘ ਦੇ ਰਾਹੀਂ 3 ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਉਕਤ ਔਰਤ ਨੂੰ ਛੱਡ ਦਿੱਤਾ ਗਿਆ ।ਸੀ ਇਸ ‘ਤੇ ਕਾਰਵਾਈ ਕਰਦਿਆਂ ਏਐੱਸਆਈ ਵਿਨੋਦ ਕੁਮਾਰ ਅਤੇ ਸਰਪੰਚ ਸਤਨਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਸਰਪੰਚ ਸਤਨਾਮ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਵਿਨੋਦ ਕੁਮਾਰ ਫਿਲਹਾਲ ਫ਼ਰਾਰ ਹੈ।

