ਪੰਜਾਬ ਦੇ ਨੌਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ

ਪੰਜਾਬ ਦੇ ਨੌਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ

 

ਵੀਓਪੀ ਬਿਊਰੋ – ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਦੇਸ਼ ਦੀ ਸੇਵਾ ਤੇ ਰਾਖੀ ਦੇ ਲਈ ਫੌਜ ਵਿੱਚ ਭਰਤੀ ਹੁੰਦੇ ਹਨ। ਇਸ ਦੌਰਾਨ ਕਈ ਜਵਾਨ ਦੇਸ਼ ਦੇ ਨਾਂਅ ਤੋਂ ਆਪਣੀ ਜਾਨ ਕੁਰਬਾਨ ਕਰਕੇ ਸ਼ਹੀਦੀ ਦਾ ਜਾਮ ਪੀ ਲੈਂਦੇ ਹਨ। ਹੁਣ ਇੱਕ ਹੋਰ ਪੰਜਾਬੀ ਨੌਜਵਾਨ ਸਰਹੱਦ ‘ਤੇ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋ ਗਿਆ ਹੈ। ਸ਼੍ਰੀਨਗਰ ਦੇ ਅਨੰਤ ਨਾਗ ਵਿਖੇ ਤਾਇਨਾਤ ਅੰਮ੍ਰਿਤਸਰ ਦੇ ਰਮਦਾਸ ਨਾਲ ਸਬੰਧਿਤ ਭਾਰਤੀ ਫੌਜ ਦੇ ਜਵਾਨ ਪ੍ਰਗਟ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਦੇਹਾਂਤ ਹੋ ਗਿਆ।

ਪ੍ਰਗਟ ਸਿੰਘ ਦਾ ਜਨਮ 28 ਅਕਤੂਬਰ 1994 ਨੂੰ ਹੋਇਆ ਸੀ ਅਤੇ ਉਹ 23 ਦਸੰਬਰ 2015 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਪ੍ਰਗਟ ਸਿੰਘ ਦਾ ਮ੍ਰਿਤਕ ਸਰੀਰ ਅੱਜ ਬਾਅਦ ਦੁਪਹਿਰ ਹਵਾਈ ਜਹਾਜ਼ ਰਾਹੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇਗਾ। ਜਿਸ ਤੋਂ ਬਾਅਦ ਉਹਨਾਂ ਦਾ ਰਮਦਾਸ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

error: Content is protected !!