ਅਮਰੀਕਾ ਦੀ ਜਗ੍ਹਾ ਭੇਜ’ਤਾ ਦੁਬਈ, ਪਿਓ ਨੇ ਵੇਚ’ਤਾ ਸੀ ਘਰ ਦਾ ਕੀਮਤੀ ਸਮਾਨ
ਵੀਓਪੀ ਬਿਊਰੋ – ਅੰਬਾਲਾ ਦੇ ਪਿੰਡ ਭਾਨੋਖੇੜੀ ਤੋਂ ਏਜੰਟ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਇੱਕ ਸ਼ਖਸ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਪੈਸੇ ਇਕੱਠੇ ਕਰਨ ਲਈ ਆਪਣੇ ਘਰ ਦਾ ਕੀਮਤੀ ਸਮਾਨ ਤਕ ਵੇਚ ਦਿੱਤਾ ਪਰ ਏਜੰਟ ਨੇ ਉਸਨੂੰ ਅਮਰੀਕਾ ਭੇਜਣ ਦੀ ਬਜਾਏ, ਉਸਨੂੰ ਦੁਬਈ ਤੋਂ ਵਾਪਸ ਬੁਲਾ ਲਿਆ। ਪੁਲਿਸ ਨੇ ਬਕਨੌਰ ਪਿੰਡ ਦੇ ਸਰਪੰਚ ਕੈਪਟਨ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਮੁਲਜ਼ਮ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਕਿਹਾ ਕਿ ਉਸ ਨੇ ਤਾਂ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਿਆ ਸੀ ਪਰ ਹੁਣ ਨਾ ਤਾਂ ਉਸ ਦਾ ਪੁੱਤ ਅਮਰੀਕਾ ਪਹੁੰਚਿਆ ਤੇ ਨਾ ਹੀ ਉਸ ਕੋਲ ਪੈਸੇ ਤੇ ਕੀਮਤੀ ਸਮਾਨ ਰਿਹਾ।

