ਖੁਲਾਸਾ… Russia ਨੇ ਫੌਜ ‘ਚ ਭਰਤੀ ਕਰ ਲਏ ਸੀ 127 ਭਾਰਤੀ
ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) ਰੂਸ-ਯੂਕਰੇਨ ਜੰਗ ਅਸਰ ਭਾਰਤ ਦੇ ਲੋਕਾਂ ‘ਤੇ ਵੀ ਪਿਆ ਹੈ। ਕੀ ਅਜਿਹੇ ਨੌਜਵਾਨ ਜੋ ਕਿ ਰੋਜਗਾਰ ਦੀ ਭਾਲ ਵਿੱਚ ਰੂਸ ਗਏ ਪਰ ਉੱਥੇ ਉਨ੍ਹਾਂ ਨੂੰ ਧੱਕੇ ਦੇ ਨਾਲ ਫੌਜ ਵਿੱਚ ਭਰਤੀ ਕਰ ਲਿਆ ਗਿਆ। ਇਸ ਸਬੰਧ ਵਿੱਚ ਹੁਣ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਵੱਡਾ ਖੁਲਾਸਾ ਕੀਤਾ ਹੈ।
Russia ਵਿੱਚ ਮਾਰੇ ਗਏ ਮਨਦੀਪ ਦੇ ਮਾਮਲੇ ‘ਤੇ ਸੰਤ ਸੀਚੇਵਾਲ ਨੇ ਦੱਸਿਆ ਹੈ ਕਿ ਕੁੱਲ 127 ਭਾਰਤੀਆਂ ਨੂੰ ਰਸ਼ੀਅਨ ਆਰਮੀ ਵਿੱਚ ਭਰਤੀ ਕੀਤਾ ਗਿਆ ਸੀ ਜਿਸ ਵਿੱਚ 89 ਨੂੰ ਭਾਰਤ ਸਰਕਾਰ ਨੇ ਰਲ਼ੀਜ ਕਰਵਾ ਲਿਆ ਸੀ ਬੀਤੇ ਦਿਨੀ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਸੀ, ਜਿਹਨਾਂ ਵਿੱਚੋਂ ਮਨਦੀਪ ਵੀ ਇੱਕ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅਰਬ ਦੇ ਵਿੱਚ ਪੰਜਾਬ ਸਮੇਤ ਭਾਰਤ ਦੀਆਂ 70 ਦੇ ਕਰੀਬ ਕੁੜੀਆਂ ਫਸੀਆਂ ਹੋਈਆ ਹਨ। ਜਿੰਨਾ ਦੀ ਵਾਪਸੀ ਲਈ ਸੰਤ ਸੀਚੇਵਾਲ ਯਤਨਸ਼ੀਲ ਹਨ ਤੇ ਪੰਜਾਬ ਦੀਆਂ ਪੰਜ ਕੁੜੀਆਂ ਵਿੱਚੋਂ ਇੱਕ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕੇ ਵਾਪਸੀ ਹੋਈ ਹੈ। ਵਾਪਿਸ ਪਹੁੰਚੀ ਕੁੜੀ ਮੁਤਾਬਕ ਅਰਬ ਦੇਸ਼ Oman ਦੇ ਮਸਕਟ ਵਿੱਚ ਉਸ ਨੂੰ ਘਰ ਦਾ ਕੰਮ ਦਾ ਕਹਿ ਲੈ ਗਏ ਸਨ ਤੇ ਫਰਜੀ ਏਜੰਟ ਨੇ ਚੰਗੀ ਤਨਖਾਹ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਪਹੁੰਚਣ ਤੋ ਬਾਅਦ ਅਰਬੀ ਮਾਲਿਕ ਕੁੜੀਆਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦੇ ਹਨ ਤੇ ਉਹਨਾਂ ਨੂੰ ਆਪਣੀ ਪ੍ਰਾਪਰਟੀ ਸਮਝਦੇ ਹਨ ਉਸ ਮੁਤਾਬਿਕ ਜਿਵੇ ਹੀ ਉਹ ਉੱਥੇ ਪਹੁੰਚੀ ਤਾਂ ਉਸ ਨਾਲ ਵੀ ਮਾਲਿਕ ਦਾ ਵਿਵਹਾਰ ਸਹੀ ਨਹੀਂ ਸੀ ਤੇ ਉਸ ਨੂੰ ਆਪਣੇ ਪਹਿਲੀ ਫਸੀ ਕਿਸੀ ਰਿਸ਼ਤੇਦਾਰ ਨੇ ਆਪਣੀ ਵਾਪਸੀ ਲਈ ਰੱਖੀ ਸ਼ਰਤ ਤਹਿਤ ਆਪਣੀ ਜਗਾ ਫਸਾ ਦਿੱਤਾ ਸੀ ਜਿਸ ਦਾ ਉਸ ਨੂੰ ਉਥੇ ਪਤਾ ਚੱਲਿਆ ਜਿਸ ਤੋ ਬਾਅਦ ਉਸ ਨੇ ਸਾਰੇ ਜਾਣਕਾਰੀ ਪਰਿਵਾਰ ਨੂੰ ਦਿੱਤੀ ਤੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਜਿਸ ਤੋ ਬਾਅਦ ਉਸ ਨੂੰ ਵਾਪਿਸ ਲਿਆਉਣ ਲਈ ਯਤਨ ਸ਼ੁਰੂ ਹੋਏ।


