ਵੈਨੇਜ਼ੁਏਲਾ ‘ਤੇ ਹਮਲਾ ਤੋਂ ਬਾਅਦ ਤੈਸ਼ ‘ਚ ਅਮਰੀਕਾ, ਭਾਰਤ ਨੂੰ ਵੀ ਦੇ’ਤੀ ਧਮਕੀ

ਵੈਨੇਜ਼ੁਏਲਾ ‘ਤੇ ਹਮਲਾ ਤੋਂ ਬਾਅਦ ਤੈਸ਼ ‘ਚ ਅਮਰੀਕਾ, ਭਾਰਤ ਨੂੰ ਵੀ ਦੇ’ਤੀ ਧਮਕੀ

ਵੀਓਪੀ ਬਿਊਰੋ – ਅਮਰੀਕੀ ਰਾਸ਼ਟਰਪਤੀ ਸਾਲ 2026 ਚੜ੍ਹਦੇ ਹੀ ਸੁਰਖੀਆਂ ਵਿੱਚ ਹਨ। ਕਦੇ ਵੈਨੇਜ਼ੁਏਲਾ ‘ਤੇ ਹਮਲਾ ਅਤੇ ਫਿਰ ਭਾਰਤ ਨੂੰ ਟੈਰਿਫ ਦੀ ਚੇਤਾਵਨੀ, ਇਸ ਤੋਂ ਇਲਾਵਾ ਕਿਊਬਾ ਤੇ ਈਰਾਨ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਇੱਕ ਨਵੇਂ ਬਿਆਨ ਵਿੱਚ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਕਿ ਉਹ (ਭਾਰਤ) ਅਸਲ ਵਿੱਚ ਮੈਨੂੰ ਖੁਸ਼ ਕਰਨਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਮੋਦੀ ਇੱਕ ਬਹੁਤ ਵਧੀਆ ਵਿਅਕਤੀ ਹਨ ਅਤੇ ਉਹ ਜਾਣਦੇ ਸਨ ਕਿ ਮੈਂ ਖੁਸ਼ ਨਹੀਂ ਸੀ। ਮੈਨੂੰ ਖੁਸ਼ ਕਰਨਾ ਮਹੱਤਵਪੂਰਨ ਸੀ। ਪਰ ਜੇਕਰ ਉਹ ਰੂਸ ਨਾਲ ਵਪਾਰ ਕਰਦੇ ਹਨ, ਤਾਂ ਅਸੀਂ ਉਨ੍ਹਾਂ ‘ਤੇ ਟੈਰਿਫ ਬਹੁਤ ਜਲਦੀ ਵਧਾ ਸਕਦੇ ਹਾਂ।” ਅਮਰੀਕਾ ਲੰਬੇ ਸਮੇਂ ਤੋਂ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਦਾ ਵਿਰੋਧ ਕਰਦਾ ਆ ਰਿਹਾ ਹੈ, ਜਿਸ ਨੂੰ ਰੂਸੀ ਰਾਸ਼ਟਰਪਤੀ ਪੁਤਿਨ ‘ਤੇ ਦਬਾਅ ਪਾਉਣ ਦੀ ਸਿੱਧੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਹੈ।

ਸਿਰਫ਼ ਡੋਨਾਲਡ ਟਰੰਪ ਹੀ ਨਹੀਂ, ਸਗੋਂ ਵਿੱਤ ਮੰਤਰੀ ਸਮੇਤ ਉਨ੍ਹਾਂ ਦੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਨੂੰ ਲੈ ਕੇ ਨਿਸ਼ਾਨਾ ਬਣਾ ਰਹੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਰੂਸ-ਯੂਕਰੇਨ ਯੁੱਧ ਤੋਂ ਬਾਅਦ, ਭਾਰਤ ਵੱਲੋਂ ਰੂਸੀ ਤੇਲ ਦੀ ਦਰਾਮਦ ਤੇਜ਼ੀ ਨਾਲ ਵਧੀ, ਅਤੇ ਰੂਸ ਭਾਰਤ ਨੂੰ ਤੇਲ ਦਾ ਇੱਕ ਵੱਡਾ ਸਪਲਾਇਰ ਬਣ ਗਿਆ। ਇਹੀ ਗੱਲ ਟਰੰਪ ਨੂੰ ਪਰੇਸ਼ਾਨ ਕਰਨ ਲੱਗੀ।

ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਿਊਬਾ ਤੇ ਈਰਾਨ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਡੋਨਾਲਡ ਟਰੰਪ ਨੇ ਕਿਊਬਾ ‘ਤੇ ਗੰਭੀਰ ਆਰਥਿਕ ਸੰਕਟ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਤੇਲ ਸਪਲਾਈ ਰੁਕਣ ਨਾਲ ਕਿਊਬਾ ਨੂੰ ਕੋਈ ਆਮਦਨ ਨਹੀਂ ਮਿਲ ਰਹੀ ਕਿਉਂਕਿ ਵੈਨੇਜ਼ੁਏਲਾ ਦਾ ਤੇਲ ਹੀ ਕਿਊਬਾ ਦੀ ਆਮਦਨ ਦਾ ਮੁੱਖ ਸਰੋਤ ਸੀ। ਇਸ ਦੇ ਨਾਲ ਹੀ ਟਰੰਪ ਨੇ ਈਰਾਨ ਨੂੰ ਹਿੰਸਾ ਦੀ ਵਰਤੋਂ ਕਰਨ ਵਿਰੋਧ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਈਰਾਨ ਦੀ ਸਥਿਤੀ ‘ਤੇ ਨੇੜਿਓ ਨਜ਼ਰ ਰੱਖ ਰਹੇ ਹਾਂ, ਜੇਕਰ ਈਰਾਨ ਨੇ ਹਿੰਸਾ ਸ਼ੁਰੂ ਕੀਤੀ ਤਾਂ ਅਮਰੀਕਾ ਵੱਲੋਂ ਤਿੱਖਾ ਜਵਾਬ ਦਿੱਤਾ ਜਾਵੇਗਾ।

 

error: Content is protected !!