ਭਤੀਜੇ ਨੇ ਧੋਖੇ ਨਾਲ ਖੋਹ ਲਈ ਜ਼ਮੀਨ, 3 ਧੀਆਂ ਦੇ ਪਿਓ ਨੇ ਲਿਆ ਫਾ+ਹਾ
ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ‘ਚ ਇੱਕ ਤਿੰਨ ਧੀਆਂ ਦੇ ਪਿਓ ਨੇ ਖੁ+ਦਕੁਸ਼ੀ ਕਰ ਲਈ। ਦਰਅਸਲ ਉਸ ਨਾਲ ਉਸ ਦੇ ਹੀ ਭਤੀਜੇ ਨੇ ਧੋਖਾਧੜੀ ਕਰ ਕੇ ਉਸ ਦੀ ਜ਼ਮੀਨ ਹੜੱਪ ਲਈ। ਮ੍ਰਿਤਕ ਦੀ ਪਹਿਚਾਣ 80 ਸਾਲ ਦੇ ਕਿਸਾਨ ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਦਰਾਜ ਵਜੋਂ ਹੋਈ ਹੈ।
ਮ੍ਰਿਤਕ ਮੇਜਰ ਸਿੰਘ ਦੀ ਅੰਗਹੀਨ ਲੜਕੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਰਿਵਾਰ ਵਿੱਚ ਤਿੰਨ ਧੀਆਂ ਹਨ ਉਹਨਾਂ ਦਾ ਕੋਈ ਵੀ ਭਰਾ ਨਹੀਂ ਉਹਨਾਂ ਦੇ ਪਿਤਾ ਮੇਜਰ ਸਿੰਘ ਦੀ 12 ਏਕੜ ਜ਼ਮੀਨ ਸੀ ਜਿਸ ਨੂੰ ਮੇਜਰ ਸਿੰਘ ਦੇ ਭਤੀਜੇ ਨੇ 2 ਜਾਅਲੀ ਆਧਾਰ ਕਾਰਡ ਬਣਾ ਕੇ ਵੱਖੋ ਵੱਖਰੀਆਂ ਰਜਿਸਟਰੀਆਂ ਆਪਣੇ ਨਾ ਕਰਵਾ ਲਈਆਂ ਜਦ ਇਸ ਮਾਮਲੇ ਸਬੰਧੀ ਉਹਨਾਂ ਦੇ ਪਿਤਾ ਮੇਜਰ ਸਿੰਘ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਵੀ ਇਸਦਾ ਕੇਸ ਲਾ ਦਿੱਤਾ ਸੀ। ਪਰ ਪਿਛਲੇ ਕਈ ਸਾਲਾਂ ਤੋਂ ਉਨਾਂ ਦੇ ਪਿਤਾ ਮੇਜਰ ਸਿੰਘ ਨੂੰ ਸ਼ਰੇਆਮ ਧਮਕੀਆਂ ਅਤੇ ਡਰਾਇਆ, ਧਮਕਾਇਆ ਜਾ ਰਿਹਾ ਸੀ। ਮੇਜਰ ਸਿੰਘ ਆਪਣੀ 12 ਏਕੜ ਜਮੀਨ ਨੂੰ ਲੈਕੇ ਪਰੇਸ਼ਾਨ ਸੀ, ਜਿਸ ਨੇ ਘਰ ਦੇ ਚੁਬਾਰੇ ਵਿੱਚ ਛੱਤ ਨਾਲ ਲੱਗੇ ਗਾਡਰ ਵਿੱਚ ਕੱਪੜਾ ਪਾ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਗਿਆ ਹੈ, ਅਤੇ ਦਾਅਵਾ ਕੀਤਾ ਕਿ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਹੈ।

