ਹੱਡ ਠਾਰਵੀਂ ਠੰਢ ਨੇ ਛੇੜੀ ਕੰਬਣੀ

ਹੱਡ ਠਾਰਵੀਂ ਠੰਢ ਨੇ ਛੇੜੀ ਕੰਬਣੀ

ਵੀਓਪੀ ਬਿਊਰੋ – ਪੰਜਾਬ ਤੇ ਉੱਤਰੀ ਭਾਰਤ ‘ਚ ਠੰਢ ਦਾ ਜ਼ੋਰ ਹੈ। ਸਾਲ 2026 ਦੇ ਜਨਵਰੀ ਵਿੱਚ ਦੂਜੇ ਹਫਤੇ ਦੀ ਠੰਢ ਲਗਾਤਾਰ ਜ਼ੋਰ ਦਿਖਾ ਰਹੀ ਹੈ। ਇਸ ਸਮੇਂ ਹੱਡ ਠਾਰਵੀਂ ਠੰਢ ਨੇ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕੀਤੀ ਹੋਈ ਹੈ। ਪੰਜਾਬ ਸਣੇ ਉੱਤਰ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਠੰਢ ਦੇ ਇਸ ਪ੍ਰਕੋਪ ਹੇਠ ਆ ਕੇ ਕਈ ਲੋਕ ਬਿਮਾਰ ਹੋ ਰਹੇ ਹਨ। ਅਜਿਹੇ ‘ਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਇਸ ਠੰਡ ਨਾਲ ਸਭ ਤੋਂ ਵੱਧ ਪਰੇਸ਼ਾਨ ਹੋਣਾ ਪੈ ਰਿਹਾ ਹੈ।

ਪੰਜਾਬ ਵਿੱਚ ਸੰਘਣੀ ਧੁੰਦ ਅਤੇ ਠੰਢ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਵੀਰਵਾਰ ਨੂੰ ਠੰਢ ਦਾ ਮੌਸਮ ਰਿਹਾ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਸਿਰਫ 150 ਮੀਟਰ ਤੱਕ ਘੱਟ ਗਈ। ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਅਤੇ ਠੰਢੀ ਲਹਿਰ ਦੀ ਸਥਿਤੀ ਦੀ ਭਵਿੱਖਬਾਣੀ ਕੀਤੀ ਗਈ ਹੈ।

error: Content is protected !!