ਠੰਢ ਨੇ ਠਾਰੇ ਪੰਜਾਬੀ, 10 ਵਜੇ ਖੁੱਲ੍ਹੇ ਸਕੂਲ

ਠੰਢ ਨੇ ਠਾਰੇ ਪੰਜਾਬੀ, 10 ਵਜੇ ਖੁੱਲ੍ਹੇ ਸਕੂਲ

ਵੀਓਪੀ ਬਿਊਰੋ – ਪੰਜਾਬ ਵਿੱਚ ਜਨਵਰੀ ਮਹੀਨੇ ਦੇ ਪਹਿਲੇ ਅੱਧ ਤੋਂ ਬਾਅਦ ਵੀ ਠੰਢ ਦਾ ਪ੍ਰਕੋਪ ਦਿਨ-ਬ-ਦਿਨ ਵਧ ਰਿਹਾ ਹੈ। ਵਧੀ ਹੋਈ ਠੰਢ ਦੇ ਕਾਰਨ ਵੀ ਪੰਜਾਬ ਦੇ ਸਕੂਲਾਂ ਦਾ ਸਮਾਂ ਵੀ ਕੁਝ ਦਿਨਾਂ ਲਈ ਸਵੇਰ 10 ਵਜੇ ਤੋਂ ਕਰ ਦਿੱਤਾ ਹੈ। ਪੰਜਾਬ ਵਿੱਚ ਕਈ ਜਗ੍ਹਾ ਦਾ ਤਾਪਮਾਨ ਤਾਂ ਸ਼ਿਮਲਾ ਤੋਂ ਵੀ ਹੇਠਾ ਡਿੱਗ ਗਿਆ ਹੈ। ਪੰਜਾਬ ਵਿੱਚ ਧੁੰਦ ਅਤੇ ਠੰਢ ਦੀ ਲਹਿਰ ਜਾਰੀ ਹੈ। ਬੁੱਲੋਵਾਲ, ਹੁਸ਼ਿਆਰਪੁਰ ਵਿੱਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ, 21 ਜਨਵਰੀ ਤੱਕ ਠੰਢ ਅਤੇ ਠੰਢ ਦੀ ਲਹਿਰ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

ਪੰਜਾਬ ‘ਚ ਅਜੇ ਦੋ ਦਿਨ ਹੋਰ ਠੰਢ ਕਹਿਰ ਢਾਹ ਸਕਦੀ ਹੈ। ਸੂਬੇ ‘ਚ ਲਗਾਤਾਰ ਸੰਘਣੀ ਧੁੰਦ ਦਾ ਅਸਰ ਵਿਖਾਈ ਦੇ ਰਿਹਾ ਹੈ। ਕਈ ਥਾਂਵਾਂ ‘ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋਈ ਹੈ, ਜਿਸ ਕਾਰਨ ਆਵਾਜਾਈ ‘ਚ ਵੱਡੀ ਪੱਧਰ ‘ਤੇ ਵਿਘਨ ਪੈਂਦਾ ਨਜ਼ਰੀ ਆ ਰਿਹਾ ਹੈ। ਵਾਹਨ ਚਾਲਕਾਂ ਨੂੰ ਦਿਨ ਵੇਲੇ ਵੀ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਜਾਣਾ ਪੈ ਰਿਹਾ ਹੈ। ਉਧਰ, ਮੌਸਮ ਵਿਭਾਗ ਵੱਲੋਂ ਦੋ ਦਿਨ ਹੋਰ ਕੜਾਕੇ ਦੀ ਠੰਢ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅਤੇ ਧੁੰਦ ਤੇ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀ ਤਾ ਹੈ।

error: Content is protected !!